ਮੁਖਰਜੀ ਸੰਘ ਦੇ ਸਮਾਗਮ ਵਿਚ ਨਾ ਜਾਣ : ਕਾਂਗਰਸ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਕਾਂਗਰਸੀ ਆਗੂ ਵੀ ਹਨੂਮੰਥ ਰਾਉ ਨੇ ਕਿਹਾ ਕਿ ਧਰਮਨਿਰਪੱਖਤਾ ਦੇ ਹਿੱਤ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸੰਘ ਦੇ ਸਮਾਗਮ ਵਿਚ ਸ਼ਾਮਲ...

Congress leader V Hanumantha Rao

ਹੈਦਰਾਬਾਦ, 30 ਮਈ : ਸੀਨੀਅਰ ਕਾਂਗਰਸੀ ਆਗੂ ਵੀ ਹਨੂਮੰਥ ਰਾਉ ਨੇ ਕਿਹਾ ਕਿ ਧਰਮਨਿਰਪੱਖਤਾ ਦੇ ਹਿੱਤ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸੰਘ ਦੇ ਸਮਾਗਮ ਵਿਚ ਸ਼ਾਮਲ ਹੋਣ ਦੇ ਅਪਣੇ ਫ਼ੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ। ਸਾਬਕਾ ਰਾਜ ਸਭਾ ਮੈਂਬਰ ਰਾਉ ਨੇ ਕਿਹਾ ਕਿ ਮੁਖਰਜੀ ਨੂੰ ਸੰਘ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਫ਼ਿਰਕੂ ਸੰਸਥਾ ਹੈ।

ਰਾਉ ਨੇ ਕਿਹਾ, 'ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਪਣਾ ਫ਼ੈਸਲਾ ਵਾਪਸ ਲੈ ਲੈਣ।' ਉਨ੍ਹਾਂ ਕਿਹਾ ਕਿ ਮੁਖਰਜੀ ਸੀਨੀਅਰ ਕਾਂਗਰਸੀ ਨੇਤਾ ਰਹੇ ਹਨ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਯੂਪੀਏ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ, 'ਉਨ੍ਹਾਂ ਦੀ ਵਿਚਾਰਧਾਰਾ ਹਿੰਦੂਤਵ ਹੈ। ਉਹ ਧਰਮਨਿਰਪੱਖ ਨਹੀਂ ਹੈ। ਉਹ ਹਿੰਦੂ ਦੇਸ਼ ਚਾਹੁੰਦੇ ਹਨ।

ਮੁਖਰਜੀ ਕਿਵੇਂ ਜਾ ਸਕਦੇ ਹਨ। ਇਸ ਦੇਸ਼ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ ਹਰ ਕੋਈ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਉਹ ਅਪਣੇ ਫ਼ੈਸਲੇ ਬਾਰੇ ਮੁੜ ਵਿਚਾਰ ਕਰ ਲੈਣ।' (ਏਜੰਸੀ)