ਮੰਦਸੌਰ ਕਾਂਡ ਦੀ ਪਹਿਲੀ ਬਰਸੀ ਮੌਕੇ ਕਿਸਾਨਾਂ ਵਲੋਂ 10 ਦਿਨ ਤਕ 'ਪਿੰਡ ਬੰਦ' ਦਾ ਐਲਾਨ
7 ਲੋਕਾਂ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਨੇ ਸ਼ੁਕਰਵਾਰ ਤੋਂ 10 ਜੂਨ ਤਕ 'ਪਿੰਡ ਬੰਦ' ਅੰਦੋਲਨ ਦਾ ਐਲਾਨ ਕੀਤਾ
ਮੱਧ ਪ੍ਰਦੇਸ਼ ਵਿਚ ਪਿਛਲੇ ਸਾਲ 6 ਜੂਨ ਨੂੰ ਮੰਦਸੌਰ ਜ਼ਿਲ੍ਹੇ ਵਿਚ ਕਿਸਾਨਾਂ 'ਤੇ ਪੁਲਿਸ ਜਵਾਨਾਂ ਦੁਆਰਾ ਕੀਤੀ ਗਈ ਫਾਈਰਿੰਗ ਅਤੇ ਮਾਰਕੁੱਟ ਵਿਚ ਮਾਰੇ ਗਏ 7 ਲੋਕਾਂ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਨੇ ਸ਼ੁਕਰਵਾਰ ਤੋਂ 10 ਜੂਨ ਤਕ 'ਪਿੰਡ ਬੰਦ' ਅੰਦੋਲਨ ਦਾ ਐਲਾਨ ਕੀਤਾ ਹੈ। 6 ਜੂਨ ਨੂੰ ਮੰਦਸੌਰ ਕਾਂਡ ਦੀ ਪਹਿਲੀ ਬਰਸੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਕਾਫ਼ੀ ਚੌਕਸ ਹੈ।
ਇਸ ਲਈ ਪਿੰਡ ਬੰਦ ਦੌਰਾਲ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਭਿੰਡ ਪੁਲਿਸ ਨੇ ਬਿਆਨ ਜਾਰੀ ਕਰਕੇ 'ਪਿੰਡ ਬੰਦ' ਅੰਦੋਲਨ ਕਿਸਾਨਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਜੂਨ ਤੋਂ 10 ਜੂਨ ਤਕ ਕਿਸਾਨਾਂ ਦੇ ਪਿੰਡ ਬੰਦ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇਕ ਪਾਸੇ ਜਿਥੇ ਦੇਸ਼ ਦੇ ਕਿਸਾਨ ਸੰਗਠਨ ਇਨ੍ਹਾਂ 10 ਦਿਨਾਂ ਵਿਚ ਪਿੰਡਾਂ ਤੋਂ ਖਾਣ ਪੀਣ ਦੀਆਂ ਚੀਜ਼ਾਂ ਦੀ ਸਪਲਾਈ ਨਾ ਕਰਨ 'ਤੇ ਅੜੇ ਹਨ, ਉਥੇ ਹੀ ਦੂਜੇ ਪਾਸੇ ਸਰਕਾਰ ਨੇ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ।