ਅੱਜ ਤੋਂ 10 ਜੂਨ ਤਕ ਕਿਸਾਨ ਅੰਦੋਲਨ ਲਈ ਹੋਏ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਤੋਂ 10 ਜੂਨ ਤਕ ਕਿਸਾਨ ਅੰਦੋਲਨ ਲਈ ਕਿਸਾਨ ਤਿਆਰ ਹੋ ਗਏ ਹਨ। ਸ਼ਹਿਰੀ ਮੰਡੀਆਂ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਕਰਨ ਦੇ ਐਲਾਨ ਤਹਿਤ...

Balbir Singh Rajowal

ਚੰਡੀਗੜ੍ਹ,ਇਕ ਤੋਂ 10 ਜੂਨ ਤਕ ਕਿਸਾਨ ਅੰਦੋਲਨ ਲਈ ਕਿਸਾਨ ਤਿਆਰ ਹੋ ਗਏ ਹਨ। ਸ਼ਹਿਰੀ ਮੰਡੀਆਂ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਕਰਨ ਦੇ ਐਲਾਨ ਤਹਿਤ ਕਿਸਾਨਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਹਿਰੀ ਲੋਕ ਪਿੰਡਾਂ ਵਿਚ ਆ ਕੇ ਕਿਸਾਨਾਂ ਕੋਲੋਂ ਦੁਧ, ਸਬਜ਼ੀਆਂ ਖ਼ਰੀਦਣ ਜੋ ਸ਼ਹਿਰ ਨਾਲੋਂ ਸਸਤੇ ਰੇਟਾਂ 'ਤੇ ਮਿਲਣਗੀਆਂ, ਇਸ ਨਾਲ ਲੋਕਾਂ ਨੂੰ ਇਹ ਵੀ ਪਤਾ ਲਗੇਗਾ ਕਿ ਦੇਸ਼ ਦਾ ਕਿਸਾਨ ਅਤੇ ਆਮ ਲੋਕ ਕਿਸ ਤਰ੍ਹਾਂ ਠੱਗੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀ ਕੇ ਯੂ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਅਪਣੇ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਰਖਣਾ ਹੈ ਅਤੇ ਕਿਸੇ ਤਰ੍ਹਾਂ ਵੀ ਲੋਕਾਂ ਲਈ ਕੋਈ ਮੁਸ਼ਕਲ ਖੜੀ ਨਹੀਂ ਕਰਨਾ ਚਾਹੁੰਦੇ। ਕਿਸਾਨ ਸਿਰਫ਼ ਅਪਣੇ ਪਿੰਡਾਂ ਵਿਚ ਹੀ ਰਹਿ ਕੇ ਦੁਧ ਅਤੇ ਫਲ ਸਬਜ਼ੀਆਂ ਬਗ਼ੈਰਾ ਵੇਚਣਗੇ ਜਿਥੋਂ ਕੋਈ ਵੀ ਆ ਕੇ ਇਹ ਵਸਤਾਂ ਖ਼ਰੀਦ ਸਕਦਾ ਹੈ। ਉਦਾਹਰਣ ਦਿੰਦਿਆਂ ਉਨ੍ਹਾਂ ਦਸਿਆ ਕਿ ਇਸ ਵੇਲੇ ਸ਼ਹਿਰ ਵਿਚ ਦੁਧ 45 ਤੋਂ 50 ਰੁਪਏ ਲਿਟਰ ਤਕ ਵਿਕ ਰਿਹਾ ਹੈ ਜਦਕਿ ਕਿਸਾਨਾਂ ਕੋਲੋਂ 23 ਰੁਪਏ ਖ਼ਰੀਦਿਆ ਜਾ ਰਿਹਾ ਹੈ,

ਇਸ ਤਰ੍ਹਾਂ ਜੇਕਰ ਕੋਈ ਸ਼ਹਿਰ ਵਾਸੀ ਪਿੰਡ ਆ ਕੇ ਕਿਸਾਨ ਕੋਲੋਂ 30 ਰੁਪਏ ਦੇ ਹਿਸਾਬ ਨਾਲ ਵੀ ਦੁਧ ਖ਼ਰੀਦਦਾ ਹੈ ਤਾਂ ਜਿਥੇ ਕਿਸਾਨ ਨੂੰ ਫ਼ਾਇਦਾ ਹੋਵੇਗਾ ਉਥੇ ਹੀ ਖ਼ਰੀਦਦਾਰ ਵੀ ਮੁਨਾਫੇ ਵਿਚ ਰਹੇਗਾ। ਇਸੇ ਤਰ੍ਹਾਂ ਫ਼ਲ ਅਤੇ ਸਬਜ਼ੀਆਂ ਵੀ ਜੋ ਕਿਸਾਨ ਪੱਲਿਉਂ ਪੈਸੇ ਖ਼ਰਚ ਕਰ ਕੇ ਮੰਡੀ ਤਕ ਲਿਜਾਂਦਾ ਹੈ ਅਤੇ ਵਪਾਰੀ ਮੁਫ਼ਤ 
ਦੇ ਭਾਅ ਖ਼ਰੀਦ ਕੇ ਸ਼ਹਿਰੀ ਲੋਕਾਂ ਨੂੰ ਮਹਿੰਗੇ ਭਾਅ ਵੇਚਦੇ ਹਨ ਜਿਸ ਬਾਰੇ ਲੋਕਾਂ ਨੂੰ ਪਤਾ ਲਗਣਾ ਚਾਹੀਦਾ ਹੈ।

ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਇਸ ਵਿਚ ਸ਼ਾਮਲ ਨਾ ਹੋਣ ਬਾਰੇ ਪੁਛੇ ਸਵਾਲ 'ਤੇ ਰਾਜੇਵਾਲ ਨੇ ਕਿਹਾ ਕਿ ਤਕਰੀਬਨ ਸਾਰੀਆਂ ਜਥੇਬੰਦੀਆਂ ਇਕਜੁਟ ਹਨ ਅਤੇ ਜੋ ਇਕ ਦੋ ਜਥੇਬੰਦੀਆਂ ਸਹਿਯੋਗ ਨਹੀਂ ਕਰ ਰਹੀਆਂ ਤਾਂ ਉਹ ਵਿਰੋਧ ਵੀ ਨਹੀਂ ਕਰ ਰਹੀਆਂ। ਬਾਕੀ ਸੱਭ ਦੇ ਵਿਚਾਰ ਅਪਣੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।