ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਮ ਬਦਲਣ ਦੀ ਸਿਫਾਰਿਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੌਮੀ ਸਿਖਿਆ ਨੀਤੀ ਲਈ ਤਿਆਰ ਹੋ ਚੁਕਿਆ ਹੈ ਪ੍ਰਸਤਾਵ

Ministry of Human Resource and Development could soon be called ministry of education

ਨਵੀਂ ਦਿੱਲੀ: ਰਾਸ਼ਟਰੀ ਸਿੱਖਿਆ ਨੀਤੀ ਦੇ ਤਿਆਰ ਹੋਏ ਪ੍ਰਸਤਾਵ 'ਤੇ ਵਿਚਾਰ ਕਰੀਏ ਤਾਂ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਦਾ ਨਾਮ ਬਦਲ ਗਿਆ ਹੈ। ਇਸ ਮੰਤਰਾਲੇ ਦਾ ਨਾਮ ਸਿਖਿਆ ਮੰਤਰਾਲਾ ਕੀਤਾ ਜਾ ਸਕਦਾ ਹੈ। ਅਸਲ ਵਿਚ ਰਾਸ਼ਟਰੀ ਸਿੱਖਿਆ ਮੰਤਰੀ ਲਈ ਤਿਆਰ ਡ੍ਰਾਫਟ ਵਿਚ ਇਸ ਮੰਤਰਾਲੇ ਦਾ ਨਾਮ ਬਦਲਣ ਦੀ ਸਿਫਾਰਿਸ਼ ਹੋਈ ਹੈ।

ਸਾਬਕਾ ਇਸਰੋ ਮੁੱਖੀ ਦੇ ਕਸਤੂਰੀਰੰਗਨ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਰਾਸ਼ਟਰੀ ਸਿੱਖਿਆ ਨੀਤੀ ਦੇ ਡ੍ਰਾਫਟ ਨੂੰ ਨਵੇਂ ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਸੌਪਿਆਂ। ਨਵੀਂ ਸਿਖਿਆ ਨੀਤੀ ਦਾ ਪ੍ਰਸਤਾਵ ਤਿਆਰ ਹੋਣ ਤੋਂ ਬਾਅਦ ਦੇਸ਼ ਵਿਚ ਅਗਲੀ ਸਿੱਖਿਆ ਨੀਤੀ ਕਿਸ ਤਰ੍ਹਾਂ ਦੀ ਹੋਵੇਗੀ ਇਸ 'ਤੇ ਚਰਚਾ ਸ਼ੁਰੂ ਹੋ ਗਈ ਹੈ। ਡ੍ਰਾਫਟ ਵਿਚ ਵਰਤਮਾਨ ਮੰਤਰਾਲੇ ਨੂੰ ਮਿਨਿਸਟ੍ਰੀ ਆਫ ਐਜੂਕੇਸ਼ਨ ਦੇ ਰੂਪ ਵਿਚ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ।

ਤਾਂਕਿ ਸਿੱਖਿਆ ਅਤੇ ਸਿਖਣ 'ਤੇ ਫੋਕਸ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਰਾਸ਼ਟਰੀ ਸਿੱਖਿਆ ਕਮਿਸ਼ਨ ਵਿਚ ਬੋਰਡ ਪ੍ਰਿਖਿਆਵਾਂ ਦੀ ਬਦਲਾਅ ਵਾਲੀ ਇਹ ਯੋਜਨਾ ਹੁਣ ਪਾਈਪਲਾਈਨ ਵਿਚ ਰਹੀ ਹੈ ਜਿਸ ਵਿਚ ਅਧਿਐਨ ਅਤੇ ਸਥਾਨਕ ਭਾਸ਼ਾਵਾਂ ਵਿਚ ਸਿਖਣ ਦੀ ਵਧ ਸੁਤੰਤਰਾ 'ਤੇ ਜੋਰ ਦਿੱਤਾ ਜਾਣਾ ਹੈ।