ਸੋਨੀਆ ਗਾਂਧੀ ਨੂੰ ਚੁਣਿਆ ਗਿਆ ਕਾਂਗਰਸ ਸੰਸਦੀ ਦਲ ਦੇ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਕਾਂਗਰਸ ਸੰਸਦੀ ਦਲ ਦੇ ਸੰਸਦ ਭਵਨ ਵਿਚ ਕੀਤੀ ਗਈ ਬੈਠਕ

Sonia Gandhi elected as Congress parliamentary leader

ਨਵੀਂ ਦਿੱਲੀ: ਸੰਯੁਕਤ ਪ੍ਰਗਤੀਸ਼ੀਲ ਗਠਜੋੜ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਨੀਵਾਰ ਸਵੇਰੇ ਕਾਂਗਰਸ ਸੰਸਦੀ ਦਲ ਦਾ ਆਗੂ ਚੁਣਿਆ ਗਿਆ। ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਭਾਰੀ ਹਾਰ ਅਤੇ ਉਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਦ ਛੱਡਣ ਦੇ ਫੈਸਲੇ ਤੋਂ ਇਕ ਹਫ਼ਤੇ ਬਾਅਦ ਕਾਂਗਰਸ ਸੰਸਦੀ ਦਲ ਦੀ ਬੈਠਕ ਵਿਚ ਇਸ ਦਾ ਐਲਾਨ ਕੀਤਾ ਗਿਆ ਹੈ। ਮੋਦੀ ਦੀ ਲੀਡਰਸ਼ਿਪ ਵਿਚ ਐਨਡੀਏ ਨੇ 352 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਜਦਕਿ ਕਾਂਗਰਸ ਕੇਵਲ 52 ਸੀਟਾਂ ਹੀ ਹਾਸਲ ਕਰ ਸਕੀ। ਅੱਜ ਕਾਂਗਰਸ ਦਾ ਆਗੂ ਚੁਣਨ ਲਈ ਕਾਂਗਰਸ ਸੰਸਦੀ ਦਲ ਦੇ ਸੰਸਦ ਭਵਨ ਦੇ ਕੇਂਦਰ ਵਿਚ ਬੈਠਕ ਕੀਤੀ ਗਈ ਹੈ। ਕਾਂਗਰਸ ਦੇ ਨਵੇਂ ਸਾਂਸਦਾਂ ਦੀ ਇਹ ਬੈਠਕ 17 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਪੱਧਰ ਤੋਂ ਠੀਕ ਪਹਿਲਾਂ ਆਯੋਜਿਤ ਕੀਤੀ ਗਈ ਹੈ। ਇਕ ਹੋਰ ਟਵੀਟ ਵਿਚ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੇ ਹਵਾਲੇ ਤੋਂ ਕਿਹਾ ਕਿ ਹਰ ਕਾਂਗਰਸ ਮੈਂਬਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ..

..ਕਿ ਤੁਸੀਂ ਰੰਗ, ਵਿਸ਼ਵਾਸ ਜਾਂ ਹੋਰਨਾਂ ਪ੍ਰਕਾਰ ਦੇ ਭੇਦਭਾਵਾਂ ਤੋਂ ਪਰੇ ਲੜ ਰਹੇ ਹੋ। ਇਸ ਤੋਂ ਪਹਿਲਾਂ ਪਾਰਟੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਸਦੀ ਦਲ ਦੇ ਆਗੂ ਦੀ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਜਾ ਰਹੀ ਸੀ। ਅਜਿਹੀ ਚਰਚਾ ਸੀ ਕਿ ਜੇਕਰ ਉਹ ਸੰਸਦੀ ਦਲ ਦੇ ਆਗੂ ਨਹੀਂ ਬਣਦੇ ਤਾਂ ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਜਾਂ ਮਨੀਸ਼ ਤਿਵਾਰੀ ਨੂੰ ਆਗੂ ਚੁਣਿਆ ਜਾ ਸਕਦਾ ਹੈ।

ਕਾਂਗਰਸ ਕੋਲ ਲੋਕ ਸਭਾ ਵਿਚ ਸਿਰਫ 52 ਸਾਂਸਦ ਹਨ। ਅਜਿਹੇ ਵਿਚ ਦੂਜੀ ਵਾਰ ਪਾਰਟੀ ਨੂੰ ਲੋਕ ਸਭਾ ਵਿਚ ਆਗੂ ਵਿਰੋਧੀ ਦਾ ਪਦ ਨਹੀਂ ਮਿਲ ਸਕੇਗਾ। ਇਸ ਤੋਂ ਪਹਿਲਾਂ 15 ਮਈ 1999 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਹਾਮਣਾ ਕਰਨਾ ਪਿਆ ਸੀ। ਉਸ ਸਮੇਂ ਤਤਕਾਲੀਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਸ ਵਕਤ ਪਾਰਟੀ ਦੇ ਸੀਨੀਅਰ ਆਗੂ ਸ਼ਰਦ ਪਵਾਰ, ਪੀਏ ਸੰਗਮਾ ਅਤੇ ਤਾਰਿਕ ਅਨਵਰ ਵੱਲੋਂ ਉਹਨਾਂ ਦੇ ਵਿਦੇਸ਼ ਮੂਲ ਨੂੰ ਲੈ ਕੇ ਪ੍ਰਧਾਨ ਮੰਤਰੀ ਉਮੀਦਵਾਰ ਦੇ ਤੌਰ ਤੇ ਵਿਰੋਧ ਨੂੰ ਦੇਖਦੇ ਹੋਏ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ।