ਗੇਮ ਖੇਡਣ ਲਈ ਮੋਬਾਇਲ ਨਾ ਦੇਣ 'ਤੇ ਭੈਣ ਨੇ ਭਰਾ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ- ਮਾਪੇ ਵੀ ਉਸ ਦੇ ਭਰਾ ਨੂੰ ਕਰਦੇ ਸਨ ਜ਼ਿਆਦਾ ਪਿਆਰ

photo

 

ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ 'ਚ 15 ਸਾਲਾ ਭੈਣ ਨੇ ਆਪਣੇ 12 ਸਾਲਾ ਭਰਾ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਲਾਸ਼ ਨੂੰ ਮੰਜੇ 'ਤੇ ਪਾ ਕੇ, ਚਾਦਰ ਨਾਲ ਢੱਕ ਦਿਤਾ। ਜਦੋਂ ਪੁਲਿਸ ਨੇ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦਸਿਆ ਕਿ ਭਰਾ ਨੇ ਉਸ ਨੂੰ ਗੇਮ ਖੇਡਣ ਲਈ ਮੋਬਾਈਲ ਨਹੀਂ ਦਿਤਾ ਸੀ, ਇਸ ਲਈ ਉਸ ਨੇ ਉਸ ਦਾ ਕਤਲ ਕਰ ਦਿਤਾ। ਲੜਕੀ ਨੇ ਇਹ ਵੀ ਕਿਹਾ ਕਿ ਮਾਪੇ ਉਸ ਦੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਸਨ। ਗੇਮ ਖੇਡਣ ਲਈ ਉਸ ਨੂੰ ਮੋਬਾਈਲ ਦਿੰਦੇ ਸੀ। ਜੇ ਮੈਂ ਮੋਬਾਈਲ ਮੰਗਦੀ ਜਾਂ ਗੇਮ ਖੇਡਦੀ ਤਾਂ ਉਹ ਮੈਨੂੰ ਝਿੜਕਦੇ ਸਨ।

ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਡੂੰਘੀ ਖੱਡ 'ਚ ਡਿੱਗੀ HRTC ਦੀ ਬੱਸ, 8 ਲੋਕ ਗੰਭੀਰ ਜ਼ਖ਼ਮੀ 

ਪੀੜਤ ਪਰਿਵਾਰ ਫਰੀਦਾਬਾਦ ਦੇ ਕੋਲੀਵਾੜਾ ਵਿਚ ਰਹਿੰਦਾ ਹੈ। ਵੀਰਵਾਰ ਨੂੰ ਮਾਤਾ-ਪਿਤਾ ਕੰਮ 'ਤੇ ਗਏ ਸਨ। ਪੁੱਤਰ ਤੇ ਭੈਣ ਪਿੱਛੇ ਇਕੱਲੇ ਘਰ ਸਨ। ਮ੍ਰਿਤਕ ਦੀ ਮਾਂ ਨੇ ਦਸਿਆ- ਸ਼ਾਮ ਨੂੰ ਜਦੋਂ ਉਹ ਡਿਊਟੀ ਤੋਂ ਵਾਪਸ ਆਏ ਤਾਂ ਬੇਟਾ ਮੰਜੇ 'ਤੇ ਲੇਟਿਆ ਹੋਇਆ ਸੀ। ਅਸੀਂ ਸੋਚਿਆ ਕਿ ਪੁੱਤਰ ਸੌਂ ਰਿਹਾ ਹੈ। ਜਦੋਂ ਉਹ ਕਾਫੀ ਦੇਰ ਤੱਕ ਨਾ ਉਠਿਆ ਤਾਂ ਉਨ੍ਹਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਗਰਦਨ 'ਤੇ ਕੁਝ ਨਿਸ਼ਾਨ ਦੇਖੇ ਗਏ ਹਨ। ਸ਼ੱਕ ਹੋਇਆ। ਉਦੋਂ ਤੱਕ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ।

ਇਹ ਵੀ ਪੜ੍ਹੋ: ਮ੍ਰਿਤਕ ਦੇਹ ਨਾਲ ਸਰੀਰਕ ਸਬੰਧ ਬਣਾਉਣ ਲਈ ਦੋਸ਼ੀ ਦੀ ਕੋਈ ਧਾਰਾ ਨਹੀਂ, ਹਾਈਕੋਰਟ ਨੇ ਕਾਨੂੰਨ 'ਚ ਸੋਧ ਕਰਨ ਦੇ ਦਿਤੇ ਹੁਕਮ  

ਪੁੱਤਰ ਦੀ ਗਰਦਨ 'ਤੇ ਨਿਸ਼ਾਨ ਦੇਖ ਕੇ ਉਸ ਨੇ ਬੇਟੀ ਨੂੰ ਬੁਲਾਇਆ। ਬੇਟੀ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ। ਉਹ ਤਾਂ ਛੱਤ 'ਤੇ ਚਲੀ ਗਈ ਸੀ। ਉਸ ਨੇ ਕਿਸੇ ਨੂੰ ਇਥੇ ਆਉਂਦੇ-ਜਾਂਦੇ ਵੀ ਨਹੀਂ ਦੇਖਿਆ। ਉਸਨੂੰ ਨਹੀਂ ਪਤਾ ਕਿ ਉਸਦੇ ਭਰਾ ਨੂੰ ਕੀ ਹੋ ਗਿਆ ਹੈ? ਮਾਪਿਆਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਪੁੱਤਰ ਨਾਲ ਕੁਝ ਗਲਤ ਹੈ। ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਘਰ ਦੀ ਤਲਾਸ਼ੀ ਲਈ। ਘਰ ਵਿਚ ਬਾਹਰੀ ਵਿਅਕਤੀਆਂ ਦੇ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਨੂੰ ਭੈਣ 'ਤੇ ਵੀ ਸ਼ੱਕ ਸੀ।

ਪਹਿਲਾਂ ਤਾਂ ਲੜਕੀ ਕਤਲ ਤੋਂ ਇਨਕਾਰ ਕਰਦੀ ਰਹੀ। ਪੁਲਿਸ ਨੇ ਸਖ਼ਤੀ ਦਿਖਾਈ ਤਾਂ ਉਸ ਨੇ ਕਿਹਾ- ਭਰਾ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ। ਜਦੋਂ ਮੈਂ ਕਿਹਾ ਮੈਨੂੰ ਫੋਨ ਦੇ ਦਿਓ ਤਾਂ ਉਸ ਦੇ ਭਰਾ ਨੇ  ਪਹਿਲਾਂ ਕਿਹਾ ਕੁਝ ਸਮੇਂ ਬਾਅਦ ਦੇਵਾਂਗਾ। ਬਾਅਦ ਵਿਚ ਵੀ ਉਸ ਨੇ ਮੋਬਾਈਲ ਨਹੀਂ ਦਿਤਾ। ਗੁੱਸੇ ਵਿੱਚ, ਮੈਂ ਆਪਣੇ ਭਰਾ ਦਾ ਗਲਾ ਘੁੱਟ ਦਿਤਾ ਤੇ ਉਹ ਮਰ ਗਿਆ।