ਮ੍ਰਿਤਕ ਦੇਹ ਨਾਲ ਸਰੀਰਕ ਸਬੰਧ ਬਣਾਉਣ ਲਈ ਦੋਸ਼ੀ ਦੀ ਕੋਈ ਧਾਰਾ ਨਹੀਂ, ਹਾਈਕੋਰਟ ਨੇ ਕਾਨੂੰਨ 'ਚ ਸੋਧ ਕਰਨ ਦੇ ਦਿਤੇ ਹੁਕਮ
ਇੰਡੀਅਨ ਪੀਨਲ ਕੋਡ ਦੀ ਧਾਰਾ 376 ਦੇ ਤਹਿਤ ਸਜ਼ਾਯੋਗ ਕੋਈ ਅਪਰਾਧ ਨਹੀਂ ਹੈ
ਬੈਂਗਲੁਰੂ : ਇਹ ਕਹਿੰਦਿਆਂ ਕਰਨਾਟਕ ਹਾਈ ਕੋਰਟ ਨੇ ਕੇਂਦਰ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਵਿਚ ਸੋਧ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਲਾਸ਼ਾਂ ਨਾਲ ਸਰੀਰਕ ਸਬੰਧ ਬਣਾਉਣ ਨੂੰ ਅਪਰਾਧ ਅਤੇ ਸਜ਼ਾ ਦੇਣ ਦੀਆਂ ਨਵੀਆਂ ਧਾਰਾਵਾਂ ਲਾਗੂ ਕਰਨ ਦਾ ਵੀ ਨਿਰਦੇਸ਼ ਦਿਤਾ ਹੈ।
ਹਾਈ ਕੋਰਟ ਨੇ ਆਈਪੀਸੀ ਦੀ ਧਾਰਾ 376 ਤਹਿਤ ਇੱਕ ਵਿਅਕਤੀ ਨੂੰ ਬਰੀ ਕਰ ਦਿਤਾ ਹੈ। ਦੋਸ਼ੀ 'ਤੇ ਇਕ ਔਰਤ ਦਾ ਕਤਲ ਕਰਨ ਅਤੇ ਫਿਰ ਉਸ ਦੀ ਲਾਸ਼ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਸੀ। ਘਟਨਾ 25 ਜੂਨ 2015 ਦੀ ਹੈ ਅਤੇ ਦੋਸ਼ੀ ਤੁਮਾਕੁਰੂ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਹਾਲਾਂਕਿ, ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302 ਕਤਲ ਦੇ ਤਹਿਤ ਉਮਰ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿਤਾ ਹੈ।
ਅਦਾਲਤ ਨੇ ਸਵਾਲ ਕੀਤਾ ਕਿ ਕੀ ਮੁਲਜ਼ਮ ਨੇ ਮ੍ਰਿਤਕ ਦੇਹ ਨਾਲ ਸਰੀਰਕ ਸਬੰਧ ਬਣਾਏ ਹਨ। ਪਰ ਕੀ ਇਹ ਭਾਰਤੀ ਦੰਡਾਵਲੀ ਦੀ ਧਾਰਾ 375 ਜਾਂ ਧਾਰਾ 377 ਅਧੀਨ ਅਪਰਾਧ ਹੈ? ਜਸਟਿਸ ਬੀ ਵੀਰੱਪਾ ਅਤੇ ਵੈਂਕਟੇਸ਼ ਨਾਇਕ ਟੀ ਦੀ ਡਿਵੀਜ਼ਨ ਬੈਂਚ ਨੇ 30 ਮਈ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 375 ਅਤੇ 377 ਦੇ ਉਪਬੰਧਾਂ ਨੂੰ ਧਿਆਨ ਨਾਲ ਪੜ੍ਹਨਾ ਇਹ ਸਪਸ਼ਟ ਕਰਦਾ ਹੈ ਕਿ ਮ੍ਰਿਤਕ ਦੇਹ ਨੂੰ ਮਨੁੱਖ ਜਾਂ ਇੱਕ ਵਿਅਕਤੀ ਨਹੀਂ ਕਿਹਾ ਜਾ ਸਕਦਾ। ਇਸ ਲਈ ਇਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 375 ਜਾਂ 377 ਦੇ ਉਪਬੰਧ ਅਧੀਨ ਕਵਰ ਨਹੀਂ ਕੀਤਾ ਜਾ ਸਕਦਾ। ਇੰਡੀਅਨ ਪੀਨਲ ਕੋਡ ਦੀ ਧਾਰਾ 376 ਦੇ ਤਹਿਤ ਸਜ਼ਾਯੋਗ ਕੋਈ ਅਪਰਾਧ ਨਹੀਂ ਹੈ।