BJP ਵਿਧਾਇਕ ਦੇ ਪੁੱਤਰ ਨੇ ਗੱਡੀ ਚੋਂ ਕੱਢ ਕੇ ਸ਼ਖ਼ਸ ਦੀ ਕੀਤੀ ਕੁੱਟਮਾਰ,
ਰਾਜਸਥਾਨ ਦੇ ਬਾਂਸਵਾੜਾ ਵਿਚ ਬੀਜੇਪੀ ਵਿਧਾਇਕ ਧਨ ਸਿੰਘ ਦੇ ਪੁੱਤਰ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ।
ਰਾਜਸਥਾਨ, ਰਾਜਸਥਾਨ ਦੇ ਬਾਂਸਵਾੜਾ ਵਿਚ ਬੀਜੇਪੀ ਵਿਧਾਇਕ ਧਨ ਸਿੰਘ ਦੇ ਪੁੱਤਰ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਦੇ ਪੁੱਤਰ ਰਾਜਾ ਨੇ ਇਕ ਸ਼ਖਸ ਦੀ ਕਥਿਤ ਤੌਰ ਉੱਤੇ ਸਿਰਫ ਇਸ ਗੱਲ ਕਾਰਨ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਕਿਉਂਕਿ ਸ਼ਖਸ ਨੇ ਉਸਦੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ। ਮਾਮਲਾ ਬਿਜਲਈ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਸ਼ਖਸ ਗੱਡੀ ਵਿਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਵਿਚ ਵਿਧਾਇਕ ਦੇ ਬੇਟੇ ਦੇ ਹੋਰ ਸਾਥੀ ਵੀ ਆ ਗਏ ਅਤੇ ਉਹ ਵੀ ਉਸ ਸ਼ਖਸ ਨੂੰ ਕੁੱਟਣ ਵਿਚ ਉਸਦਾ ਸਾਥ ਦੇਣ ਲੱਗੇ। ਇਨਾਂ ਹੀ ਨਹੀਂ, ਵਿਧਾਇਕ ਦੇ ਬੇਟੇ ਦੇ ਸਾਥੀਆਂ ਨੇ ਸ਼ਖਸ ਦੀ ਗੱਡੀ ਦੀ ਵੀ ਤੋੜਭੰਨ ਕੀਤੀ ਅਤੇ ਉਸ 'ਤੇ ਪੱਥਰ ਵੀ ਬਰਸਾਏ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਬੀਜੇਪੀ ਵਿਧਾਇਕ ਅਤੇ ਬਿਹਾਰ ਸਰਕਾਰ ਵਿਚ ਮੰਤਰੀ ਸੁਰੇਸ਼ ਸ਼ਰਮਾ ਉੱਤੇ ਪੱਛਮ ਬੰਗਾਲ ਦੇ ਹੋਟਲ ਵਿਚ ਮਾਰ ਕੁੱਟ ਦਾ ਦੋਸ਼ ਲੱਗਿਆ ਸੀ।