ਉਤਰਾਖੰਡ ਅਧਿਆਪਿਕਾ ਬਦਲੀ ਮਾਮਲੇ 'ਤੇ, ਹੁਣ CM ਤ੍ਰਿਵੇਂਦਰ ਰਾਵਤ ਦੀ ਪਤਨੀ ਉੱਤੇ ਉੱਠੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨਾਲ ਰਹਿਣ ਲਈ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਟਰਾਂਸਫਰ ਦੀ ਅਰਜ਼ੀ ਲਗਾਉਣ ਵਾਲੀ 57 ਸਾਲ

Uttarakhand teacher transfer case

ਨਵੀਂ ਦਿੱਲੀ, ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨਾਲ ਰਹਿਣ ਲਈ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਟਰਾਂਸਫਰ ਦੀ ਅਰਜ਼ੀ ਲਗਾਉਣ ਵਾਲੀ 57 ਸਾਲ ਦੀ ਉਤਰਾ ਬਹੁਗੁਣਾ ਪੰਤ ਦਾ ਮਾਮਲਾ ਹਲੇ ਰੁਕਿਆ ਵੀ ਨਹੀਂ ਸੀ ਕਿ ਹੁਣ ਖੁਦ ਆਪ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਰਾਵਤ ਉੱ ਸਵਾਲ ਉਠ ਖੜੇ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਉੱਤੇ ਵਿਭਾਗ ਨੂੰ ਸੂਚਨਾ ਦਿਤੇ ਬਿਨਾਂ ਕਰੋੜਾਂ ਦੀ ਜ਼ਮੀਨ ਖਰੀਦਣ ਦਾ ਦੋਸ਼ ਹੈ। ਇਹੀ ਨਹੀਂ ਆਰਟੀਆਈ ਵਲੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਦੇਹਰਾਦੂਨ ਦੇ ਅਜਬਪੁਰ ਕਲਾਂ ਵਿਚ ਸੁਨੀਤਾ ਰਾਵਤ 1996 ਤੋਂ ਯਾਨੀ 22 ਸਾਲਾਂ ਤੋਂ ਇੱਕ ਹੀ ਸਕੂਲ ਵਿਚ ਤੈਨਾਤ ਹੈ।