Bus Accident In Kishtwar Jammu And Kashmir
ਜੰਮੂ ਕਸ਼ਮੀਰ- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਕੇਵਾਸਨ ਇਲਾਕੇ ਵਿਚ ਅੱਜ ਇਕ ਮਿਨੀ ਬੱਸ ਡੂੰਘੀ ਖਾਈ ਵਿਚ ਡਿੱਗ ਗਈ। ਜਾਣਕਾਰੀ ਅਨੁਸਾਰ ਬੱਸ ਵਿਚ ਕਰੀਬ 38 ਲੋਕ ਸਵਾਰ ਸਨ ਜਿਹਨਾਂ ਵਿਚੋਂ 25 ਲੋਕਾਂ ਦੀ ਮੌਤ ਅਤੇ 13 ਜਖ਼ਮੀ ਹਨ। ਜਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਕਿਸ਼ਤਵਾੜ ਹੈੱਡਕਵਾਟਰ ਦੇ ਪੁਲਿਸ ਕੰਟਰੋਲ ਰੂਪ ਵਿਚ ਤੈਨਾਤ ਇਕ ਅਧਿਕਾਰੀ ਨੇ ਦੱਸਿਆ ਕਿ ਅਤੇ ਤੱਕ ਸਹੀ ਜਾਣਕਾਰੀ ਨਹੀਂ ਮਿਲੀ ਕਿ ਬੱਸ ਡਿੱਗਣ ਦਾ ਕਾਰਨ ਕੀ ਸੀ।
ਬਚਾਅ ਦਲ ਦੇ ਅਧਿਕਾਰੀ ਬਚਾਅ ਲਈ ਮੌਕੇ ਤੇ ਪੁੱਜ ਗਏ ਸਨ ਅਤੇ ਬਚਾਅ ਕਾਰਜ ਜਾਰੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਬੱਸ ਖਾਈ ਵਿਚ ਡਿੱਗੀ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਬੱਸਾਂ ਡਬੰਘੀਆਂ ਖਾਈਆਂ ਵਿਚ ਡਿੱਗੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।