ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਬੱਸ ਹਾਦਸਾ, ITBP ਜਵਾਨਾਂ ਨੇ ਬਚਾਈ ਯਾਤਰੀਆਂ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਹੋ ਗਿਆ...

Bus Accident

ਕਿਸ਼ਤਵਾੜ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਹੋ ਗਿਆ। ਇੱਥੇ ਡੋਡਾ ਕੋਲ ਯਾਤਰੀਆਂ ਨਾਲ ਭਰੀ ਇਕ ਬੱਸ ਪਲਟ ਗਈ। ਇਸ ਦੌਰਾਨ ਉੱਥੋਂ ਲੰਘ ਰਹੇ ਭਾਰਤ-ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਯਾਤਰੀਆਂ ਨੂੰ ਬਚਾਇਆ। ਇਸ ਹਾਦਸੇ ਵਿਚ 12 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ‘ਚੋਂ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਦੋਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਾਦਸੇ ਦੀ ਸ਼ਿਕਾਰ ਬੱਸ 42 ਸੀਟ ਦੀ ਮਨਪ੍ਰੀਤ ਟਰੈਵਲ ਦੀ ਬੱਸ ਸੀ, ਜੋ ਗੰਡੋਹ ਤੋਂ ਜੰਮੂ ਜਾ ਰਹੀ ਸੀ। ਇਸ ਦੌਰਾਨ ਬੱਬ ਡੋਡਾ ਪੁੱਲ ਕੋਲ ਪਲਟ ਗਈ। ਇਹ ਹਾਦਸਾ ਸਵੇਰੇ 9.30 ਵਜੇ ਬੱਸ ਦੇ ਬਰੇਕ ਫੇਲ੍ਹ ਹੋਣ ਕਾਰਨ ਹੋਇਆ ਹੈ। ਉਸੇ ਦੌਰਾਨ ਕੋਲੋਂ ਲੰਘ ਰਹੀ ਭਾਰਤ-ਤਿੱਬਤ ਲੱਦਾਖ ਦੀ ਮਸ਼ਕੋਹ ਘਾਟੀ ਵਿਚ ਫ਼ੌਜ ਨੇ ਬਰਫ਼ ਖਿੱਚਣ ਕਾਰਨ ਬਰਫ਼ ਵਿਚ ਫਸੇ ਚਰਵਾਹਾਂ ਦੀ ਜਾਨ ਵੀ ਬਚਾਈ ਸੀ। 12 ਜੂਨ ਨੂੰ ਜਿਵੇਂ ਹੀ ਫ਼ੌਜ ਨੂੰ ਦਰਾਸ ਸੈਕਟਰ ਵਿਚ ਲੋਕਾਂ ਦੇ ਫਸੇ ਹੋ ਦੀ ਖ਼ਬਰ ਮਿਲੀ ਸੀ, ਉਝ ਹੀ ਤੁਰੰਤ ਕਾਰਵਾਈ ਕਰਕੇ ਫ਼ੌਜ ਨੇ ਲੋਕਾਂ ਨੂੰ ਜਿਊਂਦੇ ਕੱਢਿਆ।

ਬੁੱਧਵਾਰ ਸਵੇਰੇ ਦਰਾਸ ਸੈਕਟਰ ਵਿਚ ਚਰਵਾਹਾ ਪਰਵਾਰ ਦੇ ਫਸੇ ਹੋਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਇਕ ਨੌਜਵਾਨ ਅਧਿਕਾਰੀ ਨੇ ਕੰਪਨੀ ਆਪਰੇਟਿੰਗ ਬੇਸ(ਸੀਓਬੀ) ਦੀ ਅਗਵਾਈ ਕੀਤੀ ਤੇ ਤੁਰੰਤ ਮੌਕੇ ‘ਤੇ ਪੁੱਜੇ ਕੇ ਬਚਾਅ ਕਾਰਜ ਸ਼ੁਰੂ ਕੀਤਾ।