ਮੁੰਬਈ ਵਿਚ ਬਾਰਿਸ਼ ਕਾਰਨ ਲੋਕਾਂ ਦਾ ਹਾਲ ਬੇਹਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਟ੍ਰੇਨਾਂ ਹੋਈਆਂ ਰੱਦ

Mumbai heavy rainfall and water logging live updates

ਮੁੰਬਈ: ਮਹਾਂਰਾਸ਼ਟਰ ਦੇ ਮੁੰਬਈ ਸ਼ਹਿਰ ਵਿਚ ਭਾਰੀ ਬਾਰਿਸ਼ ਦੇ ਚਲਦੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ। ਸ਼ਹਿਰ ਵਿਚ ਕਈ ਇਲਾਕਿਆਂ ਵਿਚ ਕਾਫ਼ੀ ਪਾਣੀ ਖੜ੍ਹਾ ਹੈ। ਇਸ ਦੌਰਾਨ ਮੁੰਬਈ ਵੱਲ ਜਾਣ ਵਾਲੀਆਂ ਕਈ ਰੇਲ ਗੱਡੀਆਂ ਵੀ ਰੱਦ ਹੋ ਗਈਆਂ ਹਨ।

ਇਹਨਾਂ ਰੇਲਾਂ ਵਿਚ ਡੇਕਨ ਕਵੀਨ ਐਕਸਪ੍ਰੈਸ, ਪ੍ਰਗਤੀ ਐਕਸਪ੍ਰੈਸ, ਗਾਰਡਨ ਐਕਸਪ੍ਰੈਸ ਅਤੇ ਸ਼ਿਹੰਗਡ ਐਕਸਪ੍ਰੈਸ ਸ਼ਾਮਲ ਹਨ। ਵੈਸਟਰਨ ਰੇਲ ਲੋਕਲ ਟ੍ਰੇਨ ਸੇਵਾ ਹੁਣ ਸੁਚਾਰੂ ਰੂਪ ਤੋਂ ਚਲ ਰਹੀ ਹੈ।

ਮਰੀਨ ਲਾਈਨ ਸਟੇਸ਼ਨ 'ਤੇ ਟੁੱਟਿਆ ਓਵਰ ਹੈਡਡ ਵਾਇਰ ਜੋੜ ਦਿੱਤਾ ਗਿਆ ਹੈ। ਮੁੰਬਈ ਸ਼ਹਿਰ ਨੂੰ ਪਾਣੀ ਦੇਣ ਵਾਲੇ ਤਲਾਬ ਵਿਚ 1,00,000 ਮਿਲੀਅਨ ਲੀਟਰ ਪਾਣੀ ਜਮ੍ਹਾ ਹੋਇਆ ਹੈ। ਮੁੰਬਈ ਵਿਚ ਭਾਰੀ ਬਾਰਿਸ਼ ਪੈਣ ਨਾਲ ਕਈ ਥਾਵਾਂ ਤੇ ਜਾਮ ਲੱਗ ਗਿਆ ਹੈ।

ਭਗਤੀ ਪਾਰਕ ਇਲਾਕੇ ਵਿਚ ਵੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਮੁੰਬਈ ਦੇ ਦਾਦਰ ਈਸਟ ਇਲਾਕੇ ਵਿਚ ਵੀ ਪਾਣੀ ਖੜ੍ਹ ਗਿਆ ਹੈ। ਸਕੂਲਾਂ ਦੇ ਬੱਚੇ ਪਾਣੀ ਵਿਚ ਡੁੱਬੀਆਂ ਸੜਕਾਂ ਤੋਂ ਲੰਘ ਲਈ ਮਜਬੂਰ ਹਨ।

ਇਸ ਤੋਂ ਇਲਾਵਾ ਮੰਟੁਗਾ ਪੁਲਿਸ ਸਟੇਸ਼ਨ ਤੋਂ ਬਾਹਰ ਵੀ ਸੜਕਾਂ ਤੇ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ।

ਵੈਸਟਰਨ ਰੇਲਵੇ ਨੇ ਪਾਲਘਰ ਸਟੇਸ਼ਨ 'ਤੇ ਪਾਣੀ ਖੜ੍ਹਨ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਯਾਤਰੀਆਂ ਲਈ ਹੈਲਪ ਡੈਸਕ ਨੰਬਰ ਜਾਰੀ ਕੀਤੇ ਹਨ। ਚੇਂਬੂਰ ਇਲਾਕੇ ਦੀਆਂ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ।

ਮੁੰਬਈ ਦੇ ਹੋਰ ਇਲਾਕੇ ਸਾਂਤਾ ਕਰੂਜ, ਪਾਰਲੇ, ਕਿੰਗਸ ਸਰਕਲ ਅਤੇ ਦਾਦਰ ਈਸਟ ਦੀਆਂ ਸੜਕਾਂ 'ਤੇ ਪਾਣੀ ਜਮ੍ਹਾਂ ਹੋ ਗਿਆ ਹੈ।