ਮੁੰਬਈ: ਅੱਜ ਮੁੰਬਈ ਵਿਚ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਈ ਹੈ। ਹੇਠਲੇ ਇਲਾਕਿਆਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਪਹਿਲੀ ਬਾਰਸ਼ ਦਾ ਆਨੰਦ ਵੀ। ਮੁੰਬਈ ਦੇ ਉਪਨਗਰੀਏ ਇਲਾਕੇ ਅੰਧੇਰੀ, ਕੁਰਲਾ, ਮਾਟੁੰਗਾ, ਠਾਣੇ, ਵਸਈ ਅਤੇ ਨਾਲਾਸੋਪਾਰਾ ਵਿਚ ਸੜਕਾਂ ਪਾਣੀ ਵਿਚ ਡੁੱਬੀਆਂ ਨਜ਼ਰ ਆਈਆਂ।
ਬੀਐਮਸੀ ਮੁਤਾਬਕ ਪਿਛਲੇ ਪੰਜ ਘੰਟਿਆਂ ਦੌਰਾਨ ਔਸਤਨ 43.23 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਪੂਰਬੀ ਉਪਨਗਰੀ ਇਲਾਕਿਆਂ ਵਿਚ 64.14 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਪੱਛਮੀ ਉਪਨਗਰੀਏ ਇਲਾਕਿਆਂ ਵਿਚ 78.12 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਰਾਹਤ ਤੇ ਬਚਾਅ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਪਿਛਲੇ ਕੁੱਝ ਘੰਟਿਆਂ ਦੌਰਾਨ ਮਧਿਅਮ ਦਰਜ ਕੀਤੀ ਬਾਰਿਸ਼ ਰਿਕਾਰਡ ਕੀਤੀ ਗਈ।
ਹਾਲਾਂਕਿ ਕਿਤੇ ਵੀ ਭਾਰੀ ਨੁਕਸਾਨ ਨਹੀਂ ਹੋਇਆ। ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਬਾਰਿਸ਼ ਦੇ ਆਸਾਰ ਰੇਲ ਅਤੇ ਸੜਕ ਯਾਤਾਯਾਤ ਨਾਲ ਹਵਾਈ ਜਹਾਜ਼ ਤੇ ਵੀ ਦੇਖੇ ਗਏ। ਉਡਾਨਾਂ ਵਿਚ ਥੋੜੀ ਦੇਰੀ ਹੋ ਗਈ ਸੀ। ਇਸ ਦੌਰਾਨ ਮੁੰਬਈ ਦਾ ਨਿਊਨਤਮ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਵਧ ਤਾਪਮਾਨ 31 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਕਾਈਮੇਟ ਮੁਤਾਬਕ ਮੁੰਬਈ, ਥਾਣੇ, ਰਤਨਾਗਿਰੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਬਾਰਿਸ਼ ਸਬੰਧੀ ਘਟਨਾਵਾਂ ਵਿਚ ਇਕ ਕਿਸ਼ੋਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਪਿਮਪਲਾਸ ਪਿੰਡ ਦੀ ਰਹਿਣ ਵਾਲੀ 18 ਸਾਲ ਇਕ ਲੜਕੀ ਰੁਪਾਲੀ ਭੋਈ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਤੇ ਬਿਜਲੀ ਡਿੱਗੀ ਸੀ। ਇਕ ਹੋਰ ਘਟਨਾ ਵਿਚ 52 ਸਾਲ ਦੇ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉੱਤਰੀ ਮਹਾਂਰਾਸ਼ਟਰ ਦੇ ਇਸ ਜ਼ਿਲ੍ਹੇ ਵਿਚ ਚਾਰ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ।