ਪਾਕਿਸਤਾਨ ਨੇ LOC ‘ਤੇ ਭੇਜੇ 20,000 ਸੈਨਿਕ, ਅਲ ਬਦਰ ਨਾਲ ਗੱਲਬਾਤ ਕਰ ਰਿਹਾ ਹੈ ਚੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ,ਭਾਰਤ ਅਤੇ ਚੀਨ ਵਿਚਕਾਰ ਜਾਰੀ ਤਣਾਅ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।

Army

ਨਵੀਂ ਦਿੱਲੀਪਾਕਿਸਤਾਨ,ਭਾਰਤ ਅਤੇ ਚੀਨ ਵਿਚਕਾਰ ਜਾਰੀ ਤਣਾਅ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਖੂਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਫੌਜ ਨੇ ਉੱਤਰੀ ਲਦਾਖ ਵਿਚ ਅਪਣੀ ਤਾਇਨਾਤੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਚੀਨੀ ਫੌਜ ਅਤਿਵਾਦੀ ਸੰਗਠਨ ਅਲ ਬਦਰ ਨਾਲ ਗੱਲ ਕਰ ਰਹੀ ਹੈ।

ਖੂਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਅਪਣੇ ਸੈਨਿਕਾਂ ਦੇ ਦੋ ਡਿਵਿਜ਼ਨ ਨੂੰ ਗਿਲਗਿਤ- ਬਾਲਟਿਸਤਾਨ ਇਲਾਕੇ ਵਿਚ ਤਾਇਨਾਤ ਕੀਤਾ ਹੈ। ਪਾਕਿਸਤਾਨ ਵੱਲੋਂ ਕਰੀਬ 20 ਹਜ਼ਾਰ ਹੋਰ ਫੌਜੀਆਂ ਦੀ ਉੱਤਰੀ ਲਦਾਖ ਵਿਚ ਤਾਇਨਾਤੀ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਸਿਤਾਨ ਦੋ ਫਰੰਟ ਵਾਰ ਦਾ ਮੌਕਾ ਦੇਖ ਰਿਹਾ ਹੈ।

ਉੱਥੇ ਹੀ ਚੀਨੀ ਫੌਜ ਨੇ ਜੰਮੂ-ਕਸ਼ਮੀਰ ਵਿਚ ਹਿੰਸਾ ਫੈਲਾਉਣ ਲਈ ਅਤਿਵਾਦੀ ਸੰਗਠਨ ਅਲ ਬਦਰ ਨਾਲ ਗੱਲ ਕੀਤੀ ਹੈ। ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਚੀਨ ਨਾਲ ਮਿਲ ਕੇ ਜੰਮੂ-ਕਸ਼ਮੀਰ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਵਧਾਉਣ ਅਤੇ ਇੱਥੋਂ ਤੱਕ ਕੇ ਬੈਟ ਅਪਰੇਸ਼ਨ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਵਿਚ ਮੌਜੂਦ 100 ਅਤਿਵਾਦੀਆਂ ਦੀ ਮਦਦ ਲਈ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਦਾ ਅਤਿਵਾਦੀਆਂ ਖਿਲਾਫ ਅਪਰੇਸ਼ਨ ਜਾਰੀ ਹੈ ਅਤੇ ਹਾਲ ਹੀ ਵਿਚ 120 ਤੋਂ ਜ਼ਿਆਦਾ ਅਤਿਵਾਦੀ ਮਾਰੇ ਗਏ। ਇਸ ਵਿਚ ਜ਼ਿਆਦਾਤਰ ਲੋਕਲ ਸੀ। ਮਾਰੇ ਗਏ ਅਤਿਵਾਦੀਆਂ ਵਿਚੋਂ ਕੁਝ ਹੀ ਵਿਦੇਸ਼ੀ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਦੋ ਫਰੰਟ ਵਾਰ ਦੀ ਸਥਿਤੀ ਵਿਚ ਪਾਕਿਸਤਾਨ ਨੇ ਕਸ਼ਮੀਰ ਵਿਚ ਮੌਜੂਦ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਇਸ ਇਨਪੁਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।