ਗੋਲੀਬਾਰੀ ‘ਚ ਹੋਈ ਦਾਦੇ ਦੀ ਮੌਤ, ਜਵਾਨ ਨੇ 3 ਸਾਲ ਦੇ ਬੱਚੇ ਨੂੰ ਸੁਰੱਖਿਅਤ ਪਹੁੰਚਾਇਆ ਘਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੇ ਹਮਲੇ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।

Soldier Save Child

ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੇ ਹਮਲੇ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਹਰ ਦਿਨ ਜਵਾਨ ਸ਼ਹੀਦ ਹੁੰਦੇ ਹਨ, ਕਈ ਵਾਰ ਨਿਰਦੋਸ਼ ਲੋਕ ਵੀ ਅਤਿਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਵੀ ਕੁਝ ਅਜਿਹਾ ਹੀ ਵਾਪਰਿਆ। ਘਾਟੀ ਵਿਚ ਐਨਕਾਊਂਟਰ ਦੀ ਜਗ੍ਹਾਂ ਤੋਂ ਬੇਹੱਦ ਦਰਦਨਾਕ ਤਸਵੀਰ ਸਾਹਮਣੇ ਆਈ ਹੈ।

ਦਰਅਸਲ ਕਸ਼ਮੀਰ ਦੇ ਸੋਪੋਰ ਵਿਚ ਬੁੱਧਵਾਰ ਸਵੇਰੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਟੀਮ ‘ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਇਹ ਹਮਲਾ ਸ਼ਰੇਆਮ ਇਕ ਬਜ਼ਾਰ ਵਿਚ ਕੀਤਾ ਗਿਆ। ਇਸ ਦੌਰਾਨ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ। ਇਕ ਜਵਾਨ ਜ਼ਖਮੀ ਹੈ। ਇਸ ਹਮਲੇ ਦੌਰਾਨ ਦੋ ਆਮ ਲੋਕਾਂ ਦੀ ਮੌਤ ਹੋ ਗਈ, ਇਹਨਾਂ ਵਿਚੋਂ ਇਕ 60 ਸਾਲ ਦੇ ਬਜ਼ੁਰਗ ਵੀ ਸਨ।

ਬਜ਼ੁਰਗ ਨੂੰ ਗੋਲੀ ਲੱਗੀ ਤਾਂ ਉਹ ਸੜਕ ‘ਤੇ ਹੀ ਡਿੱਗ ਗਏ। ਉਹਨਾਂ ਦੇ ਨਾਲ ਉਹਨਾਂ ਦਾ ਤਿੰਨ ਸਾਲ ਦਾ ਪੋਤਾ ਵੀ ਮੌਜੂਦ ਸੀ। ਗੋਲੀਬਾਰੀ ਦੌਰਾਨ ਉਹ ਬੱਚਾ ਅਪਣੇ ਦਾਦੇ ਦੀ ਮ੍ਰਿਤਕ ਦੇਹ ‘ਤੇ ਬੈਠ ਕੇ ਰੌਂਦਾ ਰਿਹਾ। ਉਸੇ ਸਮੇਂ ਇਕ ਸੀਆਰਪੀਐਫ ਜਵਾਨ ਨੇ ਬੱਚੇ ਨੂੰ ਅਪਣੇ ਵੱਲ ਬੁਲਾਇਆ, ਇਸ ਦੌਰਾਨ ਗੋਲੀਬਾਰੀ ਜਾਰੀ ਸੀ।

ਇਸ ਤੋਂ ਬਾਅਦ ਜਵਾਨ ਬੱਚੇ ਨੂੰ ਹਮਲੇ ਵਾਲੀ ਥਾਂ ਤੋਂ ਦੂਰ ਲੈ ਗਿਆ ਤਾਂ ਕਿ ਬੱਚਾ ਸੁਰੱਖਿਅਤ ਰਹੇ।  ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੇ ਬੱਚੇ ਨੂੰ ਉਸ ਦੇ ਘਰ ਪਹੁੰਚਾਇਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਰ ਕੋਈ ਜਵਾਨ ਦੀ ਬਹਾਦਰੀ ਨੂੰ ਸਲਾਮ ਕਰ ਰਿਹਾ ਹੈ।

 

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ