ਮਾਮੂਲੀ ਝਗੜੇ ਨੂੰ ਲੈ ਕੇ ਡਾਕਟਰ ਜੋੜੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਪੁਣੇ ਵਿਚ ਡਾਕਟਰ ਦਿਵਸ ਮੌਕੇ ਇਕ ਡਾਕਟਰ ਜੋੜੇ ਨੇ ਖੁਦਕੁਸ਼ੀ ਕਰ ਲਈ ਹੈ।

Doctor couple committed suicide in Pune

ਮੁੰਬਈ: ਮਹਾਰਾਸ਼ਟਰ ਦੇ ਪੁਣੇ ਵਿਚ ਡਾਕਟਰ ਦਿਵਸ ਮੌਕੇ ਇਕ ਡਾਕਟਰ ਜੋੜੇ ਨੇ ਖੁਦਕੁਸ਼ੀ (Doctor couple committed suicide) ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵਾਨਵਾਣੀ ਥਾਣਾ ਖੇਤਰ ਦੇ ਆਜ਼ਾਦ ਨਗਰ ਵਿਚ ਰਹਿਣ ਵਾਲੇ ਡਾਕਟਰ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਮਗਰੋਂ ਪਹਿਲਾਂ ਪਤਨੀ ਅਤੇ ਫਿਰ ਪਤੀ ਨੇ ਆਤਮ ਹੱਤਿਆ ਕਰ ਲਈ।

ਹੋਰ ਪੜ੍ਹੋ: ਸਿੱਖ ਰੈਜੀਮੈਂਟ ਦੇ ਜਵਾਨ ਸੈਨਿਕ ਗੁਰਪ੍ਰੀਤ ਸਿੰਘ ਦੀ ਹਾਰਟ ਅਟੈਕ ਕਾਰਨ ਮੌਤ

ਪਤੀ ਦੀ ਪਛਾਣ ਨਿਖਿਲ ਸ਼ੇਂਡਕਰ (28) ਅਤੇ ਪਤਨੀ ਦੀ ਪਛਾਣ ਅੰਕਿਤਾ ਨਿਖਿਲ ਸ਼ੇਂਡਕਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਾਕਟਰ ਜੋੜਾ ਆਜ਼ਾਦ ਨਗਰ ਵਿਚ ਰਹਿ ਰਿਹਾ ਸੀ। ਦੋਵੇਂ ਵੱਖ-ਵੱਖ ਥਾਵਾਂ ’ਤੇ ਪ੍ਰੈਕਟਿਸ ਕਰ ਰਹੇ ਸਨ। ਬੀਤੀ ਰਾਤ ਫੋਨ ’ਤੇ ਗੱਲਬਾਤ ਦੌਰਾਨ ਦੋਵਾਂ ਦੀ ਬਹਿਸ ਹੋ ਗਈ। ਜਦੋਂ ਨਿਖਿਲ ਘਰ ਪਹੁੰਚਿਆ ਤਾਂ ਅੰਕਿਤਾ ਨੇ ਖੁਦਕੁਸ਼ੀ (Doctor couple suicide) ਕਰ ਲਈ ਸੀ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਖੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ 'ਤੇ ਡਟੇ ਬਰਨਾਲਾ ਦੇ ਕਿਸਾਨ ਦੀ ਮੌਤ

ਜਦੋਂ ਨਿਖਿਲ ਅੰਕਿਤਾ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਲਾਸ਼ ਅੰਕਿਤਾ ਦੇ ਭਰਾ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਅੱਜ ਸਵੇਰੇ ਨਿਖਿਲ ਨੇ ਫਾਹਾ ਲੈ ਕੇ ਖੁਦਕੁਸ਼ੀ (Couple suicide in Pune) ਕਰ ਲਈ।

ਹੋਰ ਪੜ੍ਹੋ: ਕੈਨੇਡਾ ’ਚ ਵਧਿਆ PR ਦਾ ਰੁਝਾਨ, 5 ਬੈਂਡ ਵਾਲੇ ਵੀ ਕਰ ਸਕਦੇ ਹਨ ਅਪਲਾਈ

ਪੁਲਿਸ ਦਾ ਕਹਿਣਾ ਹੈ ਕਿ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨਿਖਿਲ ਅਤੇ ਅੰਕਿਤਾ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਤੇ ਉਹਨਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ।