ਜੰਮੂ-ਕਸ਼ਮੀਰ 'ਚ ਖ਼ਤਮ ਹੋਈ 149 ਸਾਲ ਪੁਰਾਣੀ ਦਰਬਾਰ ਮੂਵ ਦੀ ਪਰੰਪਰਾ, ਹੁੰਦੇ ਸਨ 200 ਕਰੋੜ ਦਾ ਖਰਚ
ਜਾਰੀ ਹੁਕਮ ਮੁਤਾਬਕ ਅਧਿਕਾਰੀਆਂ ਨੂੰ 21 ਦਿਨਾਂ ਦੇ ਅੰਦਰ ਜੰਮੂ ਅਤੇ ਕਸ਼ਮੀਰ ਵਿਚ ਆਪਣੇ-ਆਪਣੇ ਸਰਕਾਰੀ ਕੁਆਰਟਰ ਖਾਲੀ ਕਰਨ ਨੂੰ ਕਿਹਾ ਗਿਆ ਹੈ।
ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਜੁੜਵਾ ਰਾਜਧਾਨੀ ਸ਼੍ਰੀਨਗਰ ਅਤੇ ਜੰਮੂ ਦਰਮਿਆਨ ਹਰ 6 ਮਹੀਨੇ ਹੋਣ ਵਾਲੀ ‘ਦਰਬਾਰ ਮੂਵ’ ਦੀ 149 ਸਾਲ ਪੁਰਾਣੀ ਰੀਤ ਆਖ਼ਰਕਾਰ ਖ਼ਤਮ ਹੋ ਗਈ ਹੈ। ਜੰਮੂ-ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਕਾਮਿਆਂ ਨੂੰ ਦਿੱਤੀ ਜਾਣ ਵਾਲੀ ਰਿਹਾਇਸ਼ੀ ਸਹੂਲਤ ਨੂੰ ਰੱਦ ਕਰ ਦਿੱਤਾ ਹੈ। ਅਫ਼ਸਰਾਂ ਨੂੰ ਅਗਲੇ 3 ਹਫ਼ਤਿਆਂ ਦੇ ਅੰਦਰ ਜਗ੍ਹਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ - ਨੌਜਵਾਨ ਨੇ ਪੁਰਾਣੀਆਂ ਜੀਨਾਂ ਨਾਲ ਬਣਾਈਆਂ ਅਨੋਖੀਆਂ ਚੀਜ਼ਾਂ, ਸਲਾਨਾ ਹੁੰਦੀ ਹੈ ਕਰੋੜਾਂ ਦੀ ਕਮਾਈ
ਜਾਰੀ ਹੁਕਮ ਮੁਤਾਬਕ ਅਧਿਕਾਰੀਆਂ ਨੂੰ 21 ਦਿਨਾਂ ਦੇ ਅੰਦਰ ਜੰਮੂ ਅਤੇ ਕਸ਼ਮੀਰ ਵਿਚ ਆਪਣੇ-ਆਪਣੇ ਸਰਕਾਰੀ ਕੁਆਰਟਰ ਖਾਲੀ ਕਰਨ ਨੂੰ ਕਿਹਾ ਗਿਆ ਹੈ।
ਓਧਰ ਉੱਪ ਰਾਜਪਾਲ ਮਨੋਜ ਸਿਨਹਾ ਨੇ 20 ਜੂਨ ਨੂੰ ਕਿਹਾ ਸੀ ਕਿ ਪ੍ਰਸ਼ਾਸਨ ਨੇ ਈ-ਆਫ਼ਿਸ ਦਾ ਕੰਮ ਪੂਰਾ ਕਰ ਲਿਆ ਹੈ, ਇਸ ਲਈ ਸਰਕਾਰੀ ਅਫ਼ਸਰਾਂ ਦੇ ਸਾਲ ਵਿਚ ਦੋ ਵਾਰ ਹੋਣ ਵਾਲੇ ‘ਦਰਬਾਰ ਮੂਵ’ ਦੀ ਪ੍ਰਥਾ ਨੂੰ ਜਾਰੀ ਰੱਖਣ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ - ਭਾਰਤ 'ਚ ਆਈ ਨਵੀਂ ਵੈਕਸੀਨ ZyCoV-D, ਬਿਨ੍ਹਾਂ ਇੰਜੈਕਸ਼ਨ ਲੱਗਣਗੇ 3 ਡੋਜ਼
ਉਨ੍ਹਾਂ ਦੱਸਿਆ ਕਿ ਹੁਣ ਜੰਮੂ ਅਤੇ ਕਸ਼ਮੀਰ ਦੋਵੇਂ ਸਕੱਤਰੇਤ ਆਮ ਰੂਪ ਨਾਲ 12 ਮਹੀਨੇ ਤੱਕ ਕੰਮ ਕਰ ਸਕਦੇ ਹਨ। ਇਸ ਨਾਲ ਸਰਕਾਰ ਨੂੰ ਹਰ ਸਾਲ ਕਰੀਬ 200 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜਿਸ ਦਾ ਇਸਤੇਮਾਲ ਪੱਛੜੇ ਵਰਗ ਦੇ ਕਲਿਆਣ ਲਈ ਕੀਤਾ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਸਰਕਾਰੀ ਦਫ਼ਤਰ ਹੁਣ ਜੰਮੂ ਅਤੇ ਸ਼੍ਰੀਨਗਰ ਦੋਹਾਂ ਥਾਵਾਂ ’ਤੇ ਆਮ ਰੂਪ ਨਾਲ ਕੰਮ ਕਰਨਗੇ। ਰਾਜ ਭਵਨ, ਸਿਵਲ ਸਕੱਤਰੇਤ, ਸਾਰੇ ਮੁੱਖ ਵਿਭਾਗਾਂ ਦੇ ਦਫ਼ਤਰ ਪਹਿਲਾਂ ‘ਦਰਬਾਰ ਮੂਵ’ ਤਹਿਤ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਸਰਦੀ ਅਤੇ ਗਰਮੀ ਵਿਚ ਟਰਾਂਸਫਰ ਹੁੰਦੇ ਰਹਿੰਦੇ ਸਨ
ਦਰਬਾਰ ਮੂਵ ਦੀ ਪਰੰਪਰਾ 1872 ਤੋਂ ਜੰਮੂ-ਕਸ਼ਮੀਰ ਦਾ ਇਕ ਹਿੱਸਾ ਰਹੀ ਹੈ, ਜਦੋਂ ਇਸ ਨੂੰ ਮਹਾਰਾਜਾ ਗੁਲਾਬ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਸੀ। ਗੁਲਾਬ ਸਿੰਘ ਮਹਾਰਾਜਾ ਹਰੀ ਸਿੰਘ ਦੇ ਪੂਰਵਜ਼ ਸਨ, ਜਿਨ੍ਹਾਂ ਦੇ ਸਮੇਂ ਹੀ ਜੰਮੂ-ਕਸ਼ਮੀਰ ਭਾਰਤ ਦਾ ਅੰਗ ਬਣਿਆ ਸੀ। ਦਰਅਸਲ ਮੌਸਮ ਬਦਲਣ ਨਾਲ ਹਰ 6 ਮਹੀਨੇ ਵਿਚ ਜੰਮੂ-ਕਸ਼ਮੀਰ ਦੀ ਰਾਜਧਾਨੀ ਵੀ ਬਦਲ ਜਾਂਦੀ ਹੈ। ਰਾਜਧਾਨੀ ਸ਼ਿਫਟ ਹੋਣ ਦੀ ਇਸ ਪ੍ਰਕਿਰਿਆ ਨੂੰ ‘ਦਰਬਾਰ ਮੂਵ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ। 6 ਮਹੀਨੇ ਰਾਜਧਾਨੀ ਸ਼੍ਰੀਨਗਰ ਵਿਚ ਰਹਿੰਦੀ ਹੈ ਅਤੇ 6 ਮਹੀਨੇ ਜੰਮੂ ਵਿਚ।