ਦੇਸ਼ ਦੇ ਡਾਕਟਰਾਂ ਨੇ ਦਿਨ-ਰਾਤ ਮਿਹਨਤ ਕਰਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ: ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਕਟਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਡਾਕਟਰਾਂ ਨੂੰ ਸੰਬੋਧਨ ਕੀਤਾ।

PM Modi Addresses Doctors On National Doctors' Day

ਨਵੀਂ ਦਿੱਲੀ:  ਡਾਕਟਰ ਦਿਵਸ (National Doctors' Day) ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Addresses) ਨੇ ਦੇਸ਼ ਦੇ ਡਾਕਟਰਾਂ ਨੂੰ ਸੰਬੋਧਨ ਕੀਤਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਮਾਰੋਹ ਵਿਚ ਪੀਐਮ ਮੋਦੀ (PM Modi) ਨੇ ਕਿਹਾ ਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਮਹਾਂਮਾਰੀ ਦੌਰਾਨ ਦਿਨ-ਰਾਤ ਮਿਹਨਤ ਕਰਕੇ ਦੇਸ਼ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ।

ਹੋਰ ਪੜ੍ਹੋ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਵਿਵਾਦਿਤ ਹਿੱਸੇ ‘ਚ ਕੀਤੀ ਜਾਵੇ ਸੋਧ: ਸ਼ਰਦ ਪਵਾਰ

ਉਹਨਾਂ ਕਿਹਾ ਮਹਾਂਮਾਰੀ ਦੌਰਾਨ ਅਜਿਹੇ ਕਿੰਨੇ ਲੋਕ ਹੋਣਗੇ, ਜਿਨ੍ਹਾਂ ਦਾ ਜੀਵਨ ਖਤਰੇ ਵਿਚ ਗਿਆ ਹੋਵੇਗਾ, ਕਿਸੇ ਬਿਮਾਰੀ ਜਾਂ ਹਾਦਸੇ ਦਾ ਸ਼ਿਕਾਰ ਹੋਇਆ ਹੋਵੇਗਾ ਜਾਂ ਫਿਰ ਕਈ ਵਾਰ ਸਾਨੂੰ ਲੱਗਿਆ ਹੋਵੇਗਾ ਕਿ ਅਸੀਂ ਕਿਸੇ ਅਪਣੇ ਨੂੰ ਖੋ ਦੇਵਾਂਗੇ? ਇਸ ਭਿਆਨਕ ਦੌਰ ਵਿਚ ਕਈ ਡਾਕਟਰਾਂ ਨੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋਏ ਅਪਣੀਆਂ ਜਾਨਾਂ ਗੁਆ ਦਿੱਤੀਆਂ । ਪੀਐਮ ਮੋਦੀ ਨੇ ਕਿਹਾ ਮੈਂ ਉਹਨਾਂ ਨੂੰ ਨਿਮਰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਉਹਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਾ ਹਾਂ।

ਹੋਰ ਪੜ੍ਹੋ: ਪਰੌਂਠੇ ਖਾਣ ਗਏ ਏਮਜ਼ ਦੇ ਡਾਕਟਰਾਂ ਤੇ ਦੁਕਾਨਦਾਰ ਵਿਚਾਲੇ ਹੋਈ ਤਿੱਖੀ ਬਹਿਸ, ਦੋ ਡਾਕਟਰਾਂ ਸਣੇ 4 ਜ਼ਖਮੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਸਿਹਤ ਸੈਕਟਰ (Health Sector) ਲਈ ਬਜਟ ਦੁੱਗਣੇ ਤੋਂ ਵੀ ਜ਼ਿਆਦਾ ਯਾਨੀ ਦੋ ਲੱਖ ਕਰੋੜ ਤੋਂ ਵੀ ਜ਼ਿਆਦਾ ਜਾਰੀ ਕੀਤਾ ਗਿਆ। ਹੁਣ ਅਸੀਂ ਅਜਿਹੇ ਖੇਤਰਾਂ ਵਿਚ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 50 ਹਜ਼ਾਰ ਕਰੋੜ ਰੁਪਏ ਦੀ ਇਕ ਕ੍ਰੈਡਿਟ ਕਾਰਡ ਸਕੀਮ ਲੈ ਕੇ ਆਏ ਹਾਂ, ਜਿੱਥੇ ਸਿਹਤ ਸਹੂਲਤਾਂ ਦੀ ਕਮੀ ਹੈ।

ਹੋਰ ਪੜ੍ਹੋ: ਮਾਮੂਲੀ ਝਗੜੇ ਨੂੰ ਲੈ ਕੇ ਡਾਕਟਰ ਜੋੜੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਉਹਨਾਂ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਲਈ ਦੇਸ਼ ਵਚਨਬੱਧ ਹੈ। ਉਹਨਾਂ ਦੀ ਸੁਰੱਖਿਆ ਲਈ ਵੀ ਕਾਨੂੰਨ ਵਿਚ ਕਈ ਪ੍ਰਬੰਧ ਕੀਤੇ ਗਏ। ਅਸੀਂ ਅਪਣੇ ਕੋਰੋਨਾ ਯੋਧਿਆਂ (Corona Warriors) ਲਈ ਮੁਫਤ ਬੀਮਾ ਕਵਰ ਲੈ ਕੇ ਆਏ ਹਾਂ। ਸਿਹਤ ਸਹੂਲਤਾਂ ਵਿਚ ਵਿਸਥਾਰ ਸਬੰਧੀ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ 2014 ਤੱਕ ਦੇਸ਼ ਵਿਚ ਸਿਰਫ 6 ਏਮਜ਼ ਸੀ, ਇਹਨਾਂ 7 ਸਾਲਾਂ ਵਿਚ 15 ਨਵੇਂ ਏਮਜ਼ ਦਾ ਕੰਮ ਸ਼ੁਰੂ ਹੋਇਆ ਹੈ। ਮੈਡੀਕਲ ਕਾਲਜਾਂ ਦੀ ਗਿਣਤੀ ਡੇਢ ਗੁਣਾ ਵਧੀ ਹੈ।