ਐਲੋਪੈਥੀ ਵਿਵਾਦ: ਸੁਪਰੀਮ ਕੋਰਟ ਨੇ ਰਾਮਦੇਵ ਨੂੰ ਅਪਣੇ ਬਿਆਨ ਦੀ ਅਸਲ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲੇ ਨੂੰ 5 ਜੁਲਾਈ ਤਕ ਮੁਲਤਵੀ ਕਰ ਦਿਤਾ ਗਿਆ

Supreme Court asks Ramdev to produce original recording of his statement

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਕੋਵਡ-19 ਮਹਾਂਮਾਰੀ ਦੌਰਾਨ ਐਲੋਪੈਥਿਕ ਦਵਾਈਆਂ ਦੀ ਵਰਤੋਂ ਬਾਰੇ ਅਪਣੇ ਬਿਆਨ ਦੀ ਅਸਲ ਰਿਕਾਰਡਿੰਗ ਬਾਬਾ ਰਾਮਦੇਵ ਨੂੰ ਪੇਸ਼ ਕਰਨ ਲਈ ਕਿਹਾ। ਚੀਫ਼ ਜਸਟਿਸ ਐਨ ਵੀ ਰਮਣਾ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਰਿਸ਼ੀਕੇਸ਼ ਰਾਏ ਦੀ ਬੈਂਚ ਨੇ ਯੋਗ ਗੁਰੂ ਦੀ ਪੇਰਵੀ ਕਰ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਪੁਛਿਆ,“ਉਨ੍ਹਾਂ ਨੇ ਅਸਲ ਵਿਚ ਕੀ ਕਿਹਾ? ਤੁਸੀਂ ਸਾਰੀ ਗੱਲ ਪੇਸ਼ ਨਹੀਂ ਕੀਤੀ।’’ ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਉਹ ਸਪੱਸ਼ਟੀ ਕਰਨ ਦੇ ਨਾਲ ਅਸਲ ਵੀਡੀਉ (Supreme Court asks Ramdev to produce original recording of his statement) ਵੀ ਤਿਆਰ ਕਰਨਗੇ। 

ਬੈਂਚ ਨੇ ਕਿਹਾ,“ਠੀਕ ਹੈ।” ਇਸ ਦੇ ਨਾਲ ਮਾਮਲੇ ਨੂੰ 5 ਜੁਲਾਈ ਤਕ ਮੁਲਤਵੀ ਕਰ ਦਿਤਾ ਗਿਆ। ਅਦਾਲਤ ਬਾਬਾ ਰਾਮਦੇਵ ਦੀ ਉਸ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ ਜਿਸ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਐਲੋਪੈਥਿਕ ਦਵਾਈ ਦੀ ਵਰਤੋਂ ਵਿਰੁਧ (Supreme Court asks Ramdev to produce original recording of his statement) ਕੀਤੀ ਗਈ ਅਪਣੀ ਟਿੱਪਣੀ ਲਈ ਬਿਹਾਰ ਅਤੇ ਛੱਤੀਸਗੜ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਵਲੋਂ ਉਸ ਵਿਰੁਧ ਦਰਜ ਕਈ ਪਰਚਿਆਂ ਸਬੰਧੀ ਕਾਰਵਾਈ ’ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਹੈ।

 

 ਇਹ ਵੀ ਪੜ੍ਹੋ:  ਭਾਰਤੀ ਕਲਾਕਾਰ ਵਿਸ਼ਵਰੂਪਾ ਮੋਹੰਤੀ ਨੂੰ ਮਿਲਿਆ ਯੂ.ਏ.ਈ. ਦਾ ਵੱਕਾਰੀ ‘ਗੋਲਡਨ ਵੀਜ਼ਾ’

 

ਅਪਣੀ ਪਟੀਸ਼ਨ ਵਿਚ ਰਾਮਦੇਵ ਨੇ ਪਟਨਾ ਅਤੇ ਰਾਏਪੁਰ ਵਿਚ ਦਰਜ ਪਰਚੇ ਨੂੰ ਦਿੱਲੀ ਤਬਦੀਲ ਕਰਨ ਦੀ ਬੇਨਤੀ ਵੀ ਕੀਤੀ ਹੈ। ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਰਾਮਦੇਵ ਉੱਘੇ ਵਿਅਕਤੀ ਅਤੇ ਯੋਗ ਅਤੇ ਆਯੁਰਵੈਦ ਦੇ (Supreme Court asks Ramdev to produce original recording of his statement) ਸਮਰਥਕ ਹਨ। ਰੋਹਤਗੀ ਨੇ ਕਿਹਾ ਕਿ ਰਾਮਦੇਵ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਡਾਕਟਰਾਂ ਅਤੇ ਕਿਸੇ ਹੋਰ ਦੇ ਵੀ ਵਿਰੁਧ ਕੁੱਝ ਨਹੀਂ ਹੈ।