20 ਕਿੱਲੋ ਗਹਿਣੇ ਪਹਿਨਕੇ ਸਿਲਵਰ ਜੁਬਲੀ ਕਾਂਵੜ ਯਾਤਰਾ ਉੱਤੇ ਨਿਕਲੇ ਗੋਲਡਨ ਬਾਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਦੁਆਰ ਵਿਚ ਸਾਉਣ ਦਾ ਮਹੀਨਾ ਕੀ ਸ਼ੁਰੂ ਹੋ ਜਾਂਦਾ ਹੈ ਸ਼ਿਵ ਦੇ ਭਗਤਾਂ ਦੀ ਸ਼ਰਧਾ ਦਾ ਜਿਵੇਂ ਸੈਲਾਬ ਹੀ ਜਾਂਦਾ ਹੈ

Golden Baba

ਉਤਰਾਖੰਡ, ਹਰਦੁਆਰ ਵਿਚ ਸਾਉਣ ਦਾ ਮਹੀਨਾ ਕੀ ਸ਼ੁਰੂ ਹੋ ਜਾਂਦਾ ਹੈ ਸ਼ਿਵ ਦੇ ਭਗਤਾਂ ਦੀ ਸ਼ਰਧਾ ਦਾ ਜਿਵੇਂ ਸੈਲਾਬ ਹੀ ਜਾਂਦਾ ਹੈ। ਅਜਿਹੇ ਵਿਚ ਸੜਕਾਂ 'ਤੇ ਸ਼ਿਵ ਦੇ ਨਾਮ ਦੇ ਜੈਕਾਰੇ ਲਗਾਉਂਦੇ ਹੋਏ ਨਿਕਲਦੇ ਕਾਂਵੜੀਆਂ ਦੇ ਜਥੇ ਉੱਤੇ ਨਜ਼ਰ ਟਿਕ ਜਾਂਦੀ ਹੈ। ਸਾਉਣ ਦੇ ਮਹੀਨੇ ਵਿਚ ਇਸ ਖਾਸ ਕਾਂਵੜ ਯਾਤਰਾ ਦੇ ਵੱਖ - ਵੱਖ ਰੰਗ ਦੇਖਣ ਨੂੰ ਮਿਲਦੇ ਹਨ। ਇਸ ਵਾਰ ਕਾਂਵੜ ਯਾਤਰਾ ਵਿਚ ਭਾਗ ਲੈਣ ਲਈ ਮਸ਼ਹੂਰ ਗੋਲਡਨ ਬਾਬਾ ਵੀ ਆਪਣੀ 25ਵੀ ਯਾਤਰਾ ਉੱਤੇ ਨਿਕਲ ਪਏ ਹਨ।