ਇੰਗਲੈਂਡ ਦੇ ਹੈਰੀ ਕੇਨ ਨੂੰ ਮਿਲਿਆ ਗੋਲਡਨ ਬੂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ ਇਕ ਮਹੀਨੇ ਤੋਂ 32 ਦੇਸ਼ਾ ਦਰਿਮਿਆਂਨ ਚਲ ਰਹੇ ਫ਼ੁਟਬਾਲ ਦੇ ਸੱ

hary ken

ਪਿਛਲੇ ਇਕ ਮਹੀਨੇ ਤੋਂ 32 ਦੇਸ਼ਾ ਦਰਿਮਿਆਂਨ ਚਲ ਰਹੇ ਫ਼ੁਟਬਾਲ ਦੇ ਸੱਭ ਤੋਂ ਵੱਡੇ ਮਹਾਕੁੰਭ ਦਾ ਫਾਈਨਲ ਮੈਚ ਕਲ ਫਰਾਂਸ ਅਤੇ ਪਹਿਲੀ ਵਾਰ ਫਾਈਨਲ `ਚ ਪਹੁੰਚੀ ਕਰੋਏਸ਼ੀਆ ਦੇ ਵਿਚਾਲੇ  ਖੇਡਿਆ ਗਿਆ। ਜਿਸ `ਚ ਫਰਾਂਸ ਨੇ ਕਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਤੇ ਕਬਜ਼ਾ ਕਰ ਲਿਆ।ਇਸ ਦੌਰਾਨ ਫਰਾਂਸ ਪਹਿਲੇ ਅਤੇ ਕਰੋਏਸ਼ੀਆ ਦੀ ਟੀਮ ਦੂਸਰੇ ਸਥਾਨ ਤੇ ਰਹੀ।

ਤੁਹਾਨੂੰ ਦਸ ਦੇਈਏ ਕੇ ਇਸ ਵਿਸ਼ਵ ਕੱਪ `ਚ ਤਕਰੀਬਨ ਸਾਰੀਆਂ ਹੀ ਟੀਮਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਤੁਹਾਨੂੰ ਦਸ ਦੇਈਏ ਕੇ ਇੰਗਲੈਂਡ ਦੀ ਟੀਮ ਫੀਫਾ ਵਿਸ਼ਵ ਕੱਪ ਵਿੱਚ ਭਾਵੇਂ ਚੌਥੇ ਸਥਾਨ ’ਤੇ ਰਹੀ, ਪਰ ਟੀਮ ਦਾ ਕਪਤਾਨ ਹੈਰੀ ਕੇਨ ਗੋਲਡਨ ਬੂਟ ਦਾ ਐਜਾਜ਼ ਹਾਸਲ ਕਰਨ ਵਿਚ ਸਫ਼ਲ ਰਿਹਾ। ਇੰਗਲੈਂਡ ਦੀ ਟੀਮ ਵਲੋਂ ਵੀ ਇਸ ਵਿਸ਼ਵ ਕੱਪ `ਚ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ ਗਏ।

ਜਿਸ ਦੌਰਾਨ ਇੰਗਲੈਂਡ ਦੇ ਕਪਤਾਨ ਹਾਰੀ ਕੇਨ ਨੇ ਇਹ ਰੁਤਬਾ ਹਾਸਿਲ ਕੀਤਾ। ਨਾਲ ਹੀ ਦਸਿਆ ਜਾ ਰਿਹਾ ਹੈ ਕੇ ਕੇਨ ਨੇ ਵਿਸ਼ਵ ਕੱਪ ਦੌਰਾਨ ਛੇ ਮੈਚਾਂ ਵਿੱਚ 6 ਗੋਲ ਕੀਤੇ। ਕੇਨ ਫੁਟਬਾਲ ਵਿਸ਼ਵ ਕੱਪ ਵਿੱਚ ਗੋਲਡਨ ਬੂਟ ਜਿੱਤਣ ਵਾਲੇ ਇੰਗਲੈਂਡ ਦੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ 1986 ਵਿੱਚ ਮੈਕਸਿਕੋ ਵਿੱਚ ਹੋਏ ਵਿਸ਼ਵ ਕੱਪ ਵਿੱਚ ਗੈਰੀ ਲਿਨਾਕਰ ਨੇ ਇਹ ਐਜਾਜ਼ ਹਾਸਲ ਕੀਤਾ ਸੀ।

ਲਿਨਾਕਰ ਨੇ ਵੀ ਛੇ ਗੋਲ ਕੀਤੇ ਸਨ। ਪੁਰਤਗਾਲ ਦਾ ਕਪਤਾਨ ਕ੍ਰਿਸਟਿਆਨੋ ਰੋਨਾਲਡੋ, ਬੈਲਜੀਅਮ ਦਾ ਰੋਮੇਲੁ ਲੁਕਾਕੂ ਤੇ ਰੂਸ ਦਾ ਡੈਨਿਸ ਚੇਰੀਸ਼ੇਵ ਚਾਰ ਚਾਰ ਗੋਲਾਂ ਨਾਲ ਸਾਂਝੇ ਦੂਜੇ ਸਥਾਨ ’ਤੇ ਰਹੇ। ਫਾਈਨਲ ਵਿੱਚ ਗੋਲ ਕਰਨ ਵਾਲਾ ਫਰਾਂਸ ਦਾ ਨੌਜਵਾਨ ਖਿਡਾਰੀ ਕਾਇਲਾਨ ਮਬਾਪੇ ਟੂਰਨਾਮੈਂਟ ਵਿੱਚ ਤਿੰਨ ਗੋਲ ਹੀ ਕਰ ਸਕਿਆ।

ਇਸ ਦੌਰਾਨ ਇੰਗਲੈਂਡ ਦੇ ਮਬਾਪੇ ਨੂੰ ਬਿਹਤਰੀਨ ਨੌਜਵਾਨ ਖਿਡਾਰੀ ਦਾ ਐਜਾਜ਼ ਦਿੱਤਾ ਗਿਆ।ਇਸ ਉਪਲਬਧੀ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਕਾਫੀ ਖੁਸ਼ ਹਨ। ਉਹਨਾਂ ਨੇ ਇਸ ਮੁਕਾਮ ਨੂੰ ਹਾਸਿਲ ਕਰ ਇਤਿਹਾਸ ਰਚ ਦਿਤਾ ਹੈ।  ਉਹ ਇੰਗਲੈਂਡ ਦੇ ਅਜਿਹੇ ਦੂਸਰੇ ਖਿਡਾਰੀ ਹਨ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ।