UP ਦੌਰੇ ’ਤੇ ਅਮਿਤ ਸ਼ਾਹ, ਕਿਹਾ- ਗਰੀਬ ਦੇ ਵਿਕਾਸ ਤੇ ਕਾਨੂੰਨ ਵਿਵਸਥਾ ਦੇ ਸੁਧਾਰ ਲਈ ਕੰਮ ਕਰ ਰਹੀ BJP

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਲਖਨਊ ਵਿਚ 'ਉੱਤਰ ਪ੍ਰਦੇਸ਼ ਸਟੇਟ ਇੰਸਟੀਚਿਊਟ ਆਫ਼ ਫੌਰੈਂਸਿਕ ਸਾਇੰਸਜ਼' ਦਾ ਨੀਂਹ ਪੱਥਰ ਰੱਖਿਆ।

Amit Shah in UP

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਕਈ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਅੱਜ ਲਖਨਊ (Lucknow) ਵਿਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ (BJP) ਗਰੀਬ ਤੋਂ ਵੀ ਗਰੀਬ ਵਿਅਕਤੀ ਦੇ ਵਿਕਾਸ ਅਤੇ ਕਾਨੂੰਨ ਵਿਵਸਥਾ ਵਿਚ ਸੁਧਾਰ ਲਈ ਕੰਮ ਕਰ ਰਹੀ ਹੈ। ਵਿਰੋਧੀ ਪਾਰਟੀਆਂ 'ਤੇ ਵਾਰ ਕਰਦਿਆਂ ਸ਼ਾਹ ਨੇ ਕਿਹਾ ਕਿ ਉੱਤਰ ਪ੍ਰਦੇਸ਼ (Uttar Pradesh) 'ਚ ਸਭ ਤੋਂ ਜ਼ਿਆਦਾ ਨੇਤਾ ਹਨ ਜੋ ਚੋਣਾਂ ਤੋਂ ਬਾਅਦ ਸਰਗਰਮ ਹੋ ਜਾਂਦੇ ਹਨ। ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਗੱਲ ਕਹੀ।

ਹੋਰ ਪੜ੍ਹੋ: ਅਮਿਤ ਸ਼ਾਹ ਨੇ ਸਰਹੱਦੀ ਵਿਵਾਦ ਦੇ ਨਿਪਟਾਰੇ ਲਈ ਕੀਤੀ ਅਸਾਮ-ਮਿਜ਼ੋਰਮ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ

ਇਸ ਤੋਂ ਪਹਿਲਾਂ ਉਨ੍ਹਾਂ ਨੇ ਲਖਨਊ ਵਿਚ 'ਉੱਤਰ ਪ੍ਰਦੇਸ਼ ਸਟੇਟ ਇੰਸਟੀਚਿਊਟ ਆਫ਼ ਫੌਰੈਂਸਿਕ ਸਾਇੰਸਜ਼' ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਫੋਰੈਂਸਿਕ ਖੇਤਰ ਵਿਚ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਤਿਆਰ ਕਰਕੇ ਸੂਬੇ ਵਿਚ ਪੁਲਿਸ ਅਤੇ ਨਿਆਂ ਪ੍ਰਣਾਲੀ ਦੇ ਆਧੁਨਿਕੀਕਰਨ ਵਿਚ ਮੋਹਰੀ ਭੂਮਿਕਾ ਨਿਭਾਏਗੀ। ਮੈਂ ਇਸ ਦੇ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਜੀ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਇਸ ਮੌਕੇ 'ਤੇ ਬੂਟੇ ਵੀ ਲਗਾਏ।

ਹੋਰ ਪੜ੍ਹੋ: Pegasus ਜਾਸੂਸੀ ਮਾਮਲੇ 'ਤੇ ਸੁਪਰੀਮ ਕੋਰਟ 5 ਅਗਸਤ ਨੂੰ ਕਰੇਗਾ ਸੁਣਵਾਈ

ਹੋਰ ਪੜ੍ਹੋ: ਹਰਿਆਣਾ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! 37 ਪੈਸੇ ਪ੍ਰਤੀ ਯੂਨਿਟ ਸਸਤੀ ਹੋਈ ਬਿਜਲੀ

ਇਸ ਤੋਂ ਬਾਅਦ ਅਮਿਤ ਸ਼ਾਹ ਬੀਮਾਰ ਬੀਜੇਪੀ ਦੇ ਸੀਨੀਅਰ ਨੇਤਾ ਕਲਿਆਣ ਸਿੰਘ (Kalyan Singh) ਨਾਲ ਮਿਲੇ। ਕਲਿਆਣ ਸਿੰਘ ਦਾ SGPGI ਲਖਨਊ ਵਿਖੇ ਇਲਾਜ ਚੱਲ ਰਿਹਾ ਹੈ। ਸ਼ਾਹ ਨੇ ਟਵੀਟ ਕਰਕੇ ਕਿਹਾ, "ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਕਲਿਆਣ ਸਿੰਘ ਜੀ ਦੀ ਸਿਹਤ ਬਾਰੇ ਜਣਿਆ। ਬਾਬੂਜੀ ਦਾ ਰਾਜ ਅਤੇ ਦੇਸ਼ ਦੀ ਰਾਜਨੀਤੀ ਵਿਚ ਬਹੁਤ ਵੱਡਾ ਯੋਗਦਾਨ ਹੈ। ਅਸੀਂ ਹਮੇਸ਼ਾਂ ਵਿਚਾਰਧਾਰਾ ਪ੍ਰਤੀ ਉਨ੍ਹਾਂ ਦੇ ਸਮਰਪਣ ਤੋਂ ਪ੍ਰੇਰਿਤ ਹੁੰਦੇ ਹਾਂ। ਮੈਂ ਪ੍ਰਮਾਤਮਾ ਅੱਗੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਲਈ ਅਰਦਾਸ ਕਰਦਾ ਹਾਂ।"