ਮੰਕੀਪੌਕਸ ਨਾਲ ਭਾਰਤ ’ਚ ਪਹਿਲੀ ਮੌਤ, ਮ੍ਰਿਤਕ ਦੇ ਸੈਂਪਲ ਵਿਚ ਹੋਈ ਵਾਇਰਸ ਦੀ ਪੁਸ਼ਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਨੌਜਵਾਨ ਹਾਲ ਹੀ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਇਆ ਸੀ।

Monkeypox



ਨਵੀਂ ਦਿੱਲੀ: ਕੇਰਲ ਵਿਚ 30 ਜੁਲਾਈ ਨੂੰ ਜਿਸ ਨੌਜਵਾਨ ਦੀ ਮੌਤ ਹੋਈ ਸੀ, ਉਸ ਦੇ ਨਮੂਨਿਆਂ ਵਿਚ ਮੰਕੀਪੌਕਸ ਦੀ ਪੁਸ਼ਟੀ ਹੋਈ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਨੌਜਵਾਨ ਹਾਲ ਹੀ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਇਆ ਸੀ। ਉੱਥੇ ਵੀ ਉਸ ਦੇ ਮੰਕੀਪੌਕਸ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਉਸ ਦੇ ਨਮੂਨੇ 19 ਜੁਲਾਈ ਨੂੰ ਯੂਏਈ ਵਿਚ ਲਏ ਗਏ ਸਨ ਅਤੇ ਉਹ 21 ਜੁਲਾਈ ਨੂੰ ਭਾਰਤ ਪਰਤਿਆ ਸੀ। ਇਸ ਤੋਂ ਬਾਅਦ 27 ਜੁਲਾਈ ਨੂੰ ਉਸ ਨੂੰ ਤ੍ਰਿਸੂਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

Monkeypox

ਨੌਜਵਾਨਾਂ ਦੇ ਨਮੂਨੇ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਨੂੰ ਭੇਜੇ ਗਏ ਸਨ। ਸੂਤਰਾਂ ਨੇ ਕਿਹਾ, 'ਸੋਮਵਾਰ ਨੂੰ ਉਸ ਦੇ ਨਮੂਨਿਆਂ ਵਿਚ ਸੰਕਰਮਣ ਦੀ ਪੁਸ਼ਟੀ ਹੋਈ ਸੀ।' ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਉਸ ਨੂੰ 30 ਜੁਲਾਈ ਨੂੰ ਸੂਚਿਤ ਕੀਤਾ ਗਿਆ ਸੀ ਕਿ ਯੂਏਈ ਵਿਚ ਲਏ ਗਏ ਉਸ ਦੇ ਨਮੂਨਿਆਂ ਵਿਚ ਵੀ ਸੰਕਰਮਣ ਦੀ ਪੁਸ਼ਟੀ ਹੋਈ ਹੈ। ਨੌਜਵਾਨ ਦੀ 30 ਜੁਲਾਈ ਨੂੰ ਹੀ ਮੌਤ ਹੋ ਗਈ ਸੀ।

Monkeypox

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਸੀ ਕਿ ਸਿਹਤ ਵਿਭਾਗ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਏਗਾ। ਉਹਨਾਂ ਕਿਹਾ ਸੀ ਕਿ ਮਰੀਜ਼ ਨੌਜਵਾਨ ਸੀ ਅਤੇ ਕਿਸੇ ਹੋਰ ਬਿਮਾਰੀ ਜਾਂ ਸਿਹਤ ਸਮੱਸਿਆ ਤੋਂ ਪੀੜਤ ਨਹੀਂ ਸੀ। ਇਸ ਲਈ ਸਿਹਤ ਵਿਭਾਗ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਿਹਾ ਹੈ।ਜਾਰਜ ਨੇ ਕਿਹਾ ਕਿ ਉਹ ਇਹ ਵੀ ਪਤਾ ਲਗਾਉਣਗੇ ਕਿ 21 ਜੁਲਾਈ ਨੂੰ ਯੂਏਈ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਵਿਚ ਦੇਰੀ ਕਿਉਂ ਹੋਈ?