ਸ਼ਰਾਬ ਦੇ ਨਸ਼ੇ 'ਚ ਬੀਜੇਪੀ ਨੇਤਾ ਦੇ ਬੇਟੇ ਨੇ 4 ਮਜ਼ਦੂਰਾਂ ਨੂੰ ਕੁਚਲਿਆ, 2 ਦੀ ਮੌਤ
ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਸ਼ੁਕਰਵਾਰ ਦੀ ਰਾਤ ਇਕ ਤੇਜ਼ ਰਫ਼ਤਾਰ ਐਸਯੂਵੀ ਕਾਰ ਨੇ ਫੁਟਪਾਥ 'ਤੇ ਸੋ ਰਹੇ ਚਾਰ ਲੋਕਾਂ ਨੂੰ ਕੁਚਲ ਦਿਤਾ, ਜਿਨ੍ਹਾਂ ਵਿਚੋਂ ਦੋ ਦੀ...
ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਸ਼ੁਕਰਵਾਰ ਦੀ ਰਾਤ ਇਕ ਤੇਜ਼ ਰਫ਼ਤਾਰ ਐਸਯੂਵੀ ਕਾਰ ਨੇ ਫੁਟਪਾਥ 'ਤੇ ਸੋ ਰਹੇ ਚਾਰ ਲੋਕਾਂ ਨੂੰ ਕੁਚਲ ਦਿਤਾ, ਜਿਨ੍ਹਾਂ ਵਿਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿਤੀ। ਦੱਸਿਆ ਜਾ ਰਿਹਾ ਹੈ ਕਿ ਐਸਿਯੂਵੀ ਗੱਡੀ ਵਿਚ ਸਥਾਨਕ ਬੀਜੇਪੀ ਨੇਤਾ ਦਾ ਪੁੱਤਰ ਚਲਾ ਰਿਹਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਿਸ ਨੂੰ ਪਹਿਲਾਂ ਰਾਹਗੀਰਾਂ ਨੇ ਐਸਯੂਵੀ ਚਾਲਕ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿਤਾ। ਸਥਾਨਕ ਪੁਲਿਸ ਅਧਿਕਾਰੀ ਨਰਿੰਦਰ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਫੁਟਪਾਥ 'ਤੇ ਸੋ ਰਹੇ ਚਾਰ ਲੋਕਾਂ ਨੂੰ ਕਾਰ ਨੇ ਕੁਚਲਿਆ। ਚਾਰਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਪਰ ਉਨ੍ਹਾਂ ਵਿਚੋਂ ਦੋ ਦੀ ਮੌਤ ਅੱਜ ਸਵੇਰੇ ਹੋ ਗਈ। ਪੁਲਿਸ ਨੇ ਦੱਸਿਆ ਕਿ 35 ਸਾਲ ਦਾ ਆਰੋਪੀ ਡਰਾਈਵਰ ਭਾਰਤ ਭੁਸ਼ਣ ਮੀਨਾ ਨੇ ਸ਼ਰਾਬ ਪੀਤੀ ਸੀ ਅਤੇ ਸ਼ਰਾਬ ਦੇ ਨਸ਼ੇ ਵਿਚ ਉਹ ਗੱਡੀ ਚਲਾ ਰਿਹਾ ਸੀ।
ਉਸ ਦੇ ਖੂਨ ਵਿਚ ਕਾਨੂੰਨੀ ਮਾਨਤਾ ਨਾਲੋਂ 9 ਗੁਣਾ ਜ਼ਿਆਦਾ ਸ਼ਰਾਬ ਪਾਈ ਗਈ। ਰਿਪੋਰਟ ਦੀਆਂ ਮੰਨੀਏ ਤਾਂ ਭਾਰਤ ਭੂਸ਼ਣ ਮੀਨਾ ਅਤੇ ਉਸ ਦੇ ਦੋਸਤਾਂ ਨੇ ਸ਼ਰਾਬ ਪੀ ਰੱਖੀ ਸੀ, ਪਹਿਲਾਂ ਗੱਡੀ ਨੇ ਗਾਂਧੀ ਨਗਰ ਰੇਲਵੇ ਸਟੇਸ਼ਨ ਦੇ ਕੋਲ ਫਲਾਈਓਰਵ ਦੇ ਅੰਦਰ ਫੁਟਪਾਥ 'ਤੇ ਟੱਕਰ ਮਾਰੀ।
ਜਦੋਂ ਕਾਰ ਨੇ ਚਾਲਕ ਨੇ ਕਾਰ ਤੇਜ਼ ਕਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਬੈਲੰਸ ਵਿਗੜ ਗਿਆ ਅਤੇ ਫੁਟਪਾਥ 'ਤੇ ਸੋ ਰਹੇ ਲੋਕਾਂ ਨੂੰ ਕੁਚਲ ਦਿਤਾ।
ਪੁਲਿਸ ਨੇ ਭਾਰਤ 'ਤੇ ਹੱਤਿਆ ਦੀ ਕੋਸ਼ਿਸ਼ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ। ਐਸਯੂਵੀ ਭਾਰਤ ਦੇ ਪਿਤਾ ਬਦਰੀ ਨਰਾਇਣ ਮੀਨਾ ਦੇ ਨਾਮ 'ਤੇ ਰਜਿਸਟਰਡ ਹੈ, ਜੋ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੇ ਨੇਤਾ ਹਨ। ਗੱਡੀ 'ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਗੌਰਵ ਯਾਤਰਾ ਨਾਲ ਸਬੰਧਤ ਪੋਸਟਰ ਵੀ ਲਗਿਆ ਹੈ।