2022 ਤੱਕ ਦੇਸ਼ `ਚ ਦੋੜੇਗੀ ਬੁਲੇਟ ਟ੍ਰੇਨ, ਸਭ ਤੋਂ ਪਹਿਲਾ ਇਹਨਾਂ ਦੋ ਸਟੇਸ਼ਨਾਂ ਵਿਚਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ  ਦੇ ਤਹਿਤ ਬੁਲੇਟ ਟ੍ਰੇਨ `ਤੇ ਸਾਰਿਆਂ ਦੀਆਂ ਨਜਰਾਂ ਟੀਕਿਆਂ ਹੋਈਆਂ ਹਨ। ਵਿਰੋਧੀ ਦਲ ਜਿੱਥੇ

Bullet Train

ਨਵੀਂ ਦਿੱਲੀ : ਮੋਦੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ  ਦੇ ਤਹਿਤ ਬੁਲੇਟ ਟ੍ਰੇਨ `ਤੇ ਸਾਰਿਆਂ ਦੀਆਂ ਨਜਰਾਂ ਟੀਕਿਆਂ ਹੋਈਆਂ ਹਨ। ਵਿਰੋਧੀ ਦਲ ਜਿੱਥੇ ਇਸ ਦੀ ਉਪਯੋਗਤਾ `ਤੇ ਸਵਾਲ ਉਠਾ ਰਹੇ ਹਨ,  ਉਥੇ ਹੀ ਸਰਕਾਰ ਇਸ ਨੂੰ ਤੈਅ ਸਮੇਂ ਵਿਚ ਪੂਰਾ ਕਰਨ ਲਈ ਪੂਰੀ ਕੋਸ਼ਿਸ਼ `ਚ ਲੱਗੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਮੁੰਬਈ ਤੋਂ ਗੁਜਰਾਤ ਦੇ ਸੂਰਤ  ਦੇ ਵਿੱਚ ਚੱਲੇਗੀ। ਹੁਣ ਕਿਹਾ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ 2022 ਤੱਕ ਬੁਲੇਟ ਟ੍ਰੇਨ ਦੌੜਨ ਲੱਗੇਗੀ।