ਆਰਿਫ਼ ਮੁਹੰਮਦ ਖਾਨ ਬਣੇ ਕੇਰਲ ਦੇ ਰਾਜਪਾਲ, ਕਲਰਾਜ ਮਿਸ਼ਰਾ ਰਾਜਸਥਾਨ ਦੇ ਗਰਵਰਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਸੂਬਿਆਂ 'ਚ ਇਕ ਵਾਰ ਫਿਰ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ...

Arif Mohammad and Kalraj mishra

ਨਵੀਂ ਦਿੱਲੀ: ਕਈ ਸੂਬਿਆਂ 'ਚ ਇਕ ਵਾਰ ਫਿਰ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਈ ਰਾਜਪਾਲਾਂ ਦਾ ਤਬਾਦਲਾ ਕੀਤਾ ਹੈ ਤੇ ਇਸ ਨਾਲ ਹੀ ਕਈਆਂ ਨੂੰ ਨਵਾਂ ਨਿਯੁਕਤ ਕੀਤਾ ਗਿਆ ਹੈ। ਰਾਜਸਥਾਨ 'ਚ ਕਲਰਾਜ ਮਿਸ਼ਰਾ ਨੂੰ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸਨ।

ਉੱਥੇ ਮਹਾਰਾਸ਼ਟਰ 'ਚ ਭਗਤ ਸਿੰਘ ਕੋਸ਼ਿਆਰੀ ਨੂੰ ਰਾਜਪਾਲ ਬਣਾਇਆ ਗਿਆ ਹੈ। ਹੁਣ ਹਿਮਾਚਲ ਦੇ ਨਵੇਂ ਰਾਜਪਾਲ ਬੰਡਾਰੂ ਦਤਾਤ੍ਰੇਅ ਹੋਣਗੇ। ਉੱਥੇ ਹੀ ਆਰਿਫ ਮੁਹੰਮਦ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ ਹੈ।

ਤਮਿਲਸਾਈ ਸੌਦਰਰਾਜਨ ਨੂੰ ਤੇਲੰਗਾਨਾ ਦੇ ਰਾਜਪਾਲ ਦੇ ਤੌਰ ਤੇ ਕਮਾਨ ਸੌਂਪੀ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੌਂਦਰਰਾਜਨ ਤਮਿਲਨਾਡੂ ਭਾਜਪਾ ਦੀ ਸੂਬਾ ਪ੍ਰਧਾਨ ਸੀ।