6 ਰਾਜਾਂ ਨੂੰ ਮਿਲੇ ਨਵੇਂ ਰਾਜਪਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਕੁਝ ਨਵੇਂ ਰਾਜਪਾਲ ਨਿਯੁਕਤ ਕੀਤੇ...

Anandiben Patel, Lal Tanden

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਕੁਝ ਨਵੇਂ ਰਾਜਪਾਲ ਨਿਯੁਕਤ ਕੀਤੇ ਅਤੇ ਕੁਝ ਦਾ ਤਬਾਦਲਾ ਕਰ ਦਿੱਤਾ ਹੈ। ਕੁਲ 6 ਰਾਜਪਾਲਾਂ ਦੀ ਨਿਯੁਕਤੀ ਦੀ ਸੂਚਨਾ ਜਾਰੀ ਕੀਤੀ ਗਈ। ਆਨੰਦੀਬੇਨ ਪਟੇਲ ਨੂੰ ਉੱਤਰ ਪ੍ਰਦੇਸ਼ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ, ਜਦਕਿ ਜਗਦੀਪ ਧਨਖਟ ਨੂੰ ਪੱਛਮ ਬੰਗਾਲ ਦੇ ਰਾਜਪਾਲ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ।

ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਈਕ, ਪੱਛਮ ਬੰਗਾਲ ਦੇ ਰਾਜਪਾਲ ਕੇਸਰੀਨਾਥ ਤਿਵਾੜੀ ਅਤੇ ਨਾਂਗਾਲੈਂਡ ਦੇ ਰਾਜਪਾਲ ਪਦਮਨਾਭ ਆਚਾਰਿਆ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇਨ੍ਹਾਂ ਰਾਜਪਾਲਾਂ ਦਾ ਹੋਇਆ ਤਬਾਦਲਾ ਹੈ। ਗੁਜਰਾਤ ਦੀ ਸਾਬਕਾ ਸੀਐਮ ਆਨੰਦੀਬੇਨ ਪਟੇਲ ਹੁਣ ਮੱਧ ਪ੍ਰਦੇਸ਼ ਦੀ ਰਾਜਪਾਲ ਹਨ।  ਉਨ੍ਹਾਂ ਦਾ ਤਬਾਦਲਾ ਉੱਤਰ ਪ੍ਰਦੇਸ਼ ਕਰ ਦਿੱਤਾ ਗਿਆ ਹੈ। ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਦਾ ਵੀ ਤਬਾਦਲਾ ਮੱਧ ਪ੍ਰਦੇਸ਼ ਕਰ ਦਿੱਤਾ ਗਿਆ ਹੈ।

 4 ਰਾਜਾਂ ਵਿੱਚ ਨਵੇਂ ਰਾਜਪਾਲ ਦੀ ਨਿਯੁਕਤੀ

ਪੱਛਮ ਬੰਗਾਲ ਦੇ ਰਾਜਪਾਲ ਜਗਦੀਪ ਧਨਖਟ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਤ੍ਰਿਪੁਰਾ ਦੇ ਰਾਜਪਾਲ ਰਮੇਸ਼ ਉਮਰ ਨੂੰ ਬਣਾਇਆ ਗਿਆ।  ਬਿਹਾਰ ਦਾ ਰਾਜਪਾਲ ਫਾਗੁ ਚੁਹਾਨ ਨੂੰ ਬਣਾਇਆ ਗਿਆ। ਹੁਣ ਬਿਹਾਰ ਦੇ ਰਾਜਪਾਲ ਯੂਪੀ ਦੇ ਕਦੇ ਵੱਡੇ ਬੀਜੇਪੀ ਨੇਤਾ ਰਹੇ ਲਾਲਜੀ ਟੰਡਨ ਨੂੰ ਮੱਧ ਪ੍ਰਦੇਸ਼ ਟਰਾਂਸਫਰ ਕਰ ਦਿੱਤਾ ਗਿਆ। ਨਾਂਗਾਲੈਂਡ ਦਾ ਰਾਜਪਾਲ ਆਰ ਐਨ ਰਵੀ ਨੂੰ ਬਣਾਇਆ ਗਿਆ। 

ਪੰਜ ਹੋਰ ਰਾਜਾਂ ਦੇ ਰਾਜਪਾਲ ਹੋਣਗੇ ਰਿਟਾਇਰ

5 ਹੋਰ ਰਾਜਾਂ ਦੇ ਰਾਜਪਾਲ ਵੀ ਅਗਲੇ ਦੋ ਮਹੀਨੀਆਂ ਵਿੱਚ ਰਿਟਾਇਰ ਹੋਣਗੇ। ਮਹਾਰਾਸ਼ਟਰ ਦੇ ਰਾਜਪਾਲ ਵਿਦਿਆਸਾਗਰ ਰਾਓ ਦਾ ਕਾਰਜਕਾਲ 29 ਅਗਸਤ ਨੂੰ, ਗੋਆ ਦੀ ਰਾਜਪਾਲ ਮ੍ਰਦੁਲਾ ਸਿੰਨਹਾ ਦਾ 30 ਅਗਸਤ ਨੂੰ,  ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਦਾ 31 ਅਗਸਤ ਨੂੰ, ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ 3 ਸਤੰਬਰ ਨੂੰ ਅਤੇ ਕੇਰਲ ਦੇ ਰਾਜਪਾਲ ਪੀ. ਸਦਾਸ਼ਿਵਮ ਦਾ ਕਾਰਜਕਾਲ 4 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ।