ਕੈਲਾਸ਼ ਮਾਨਸਰੋਵਰ ਜਾਣ ਵਾਲੇ ਸ਼ਰਧਾਲੂਆਂ ਨੇ ਬਣਾਇਆ ਨਵਾਂ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

38 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਅਜਿਹਾ

Kailash mansarovar devotees made record in 38 years of history

ਕਾਠਗੋਦਾਮ: ਕੈਲਾਸ਼ ਮਾਨਸਰੋਵਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਕੁਦਰਤੀ ਰਹੱਸਾਂ ਨਾਲ ਭਰਪੂਰ ਇਸ ਅਸਥਾਨ ’ਤੇ ਹਿੰਦੂਆਂ ਦਾ ਪਵਿੱਤਰ ਅਸਥਾਨ ਵੀ ਬਣਿਆ ਹੋਇਆ ਹੈ, ਜਿੱਥੇ ਹਰ ਸਾਲ ਅਨੇਕਾਂ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨਾਂ ਲਈ ਜਾਂਦੇ ਹਨ। ਪਰ ਇਸ ਵਾਰ ਕੈਲਾਸ਼ ਮਾਨਸਰੋਵਰ ਦੇ 38 ਸਾਲਾਂ ਦੇ ਇਤਿਹਾਸ ਵਿਚ ਇੱਥੇ ਜਾਣ ਵਾਲੇ ਸ਼ਰਧਾਲੂਆਂ ਨੇ ਸਭ ਤੋਂ ਵੱਧ ਗਿਣਤੀ ਵਿਚ ਜਾਣ ਦਾ ਨਵਾਂ ਰਿਕਾਰਡ ਬਣਾਇਆ ਹੈ।

ਦਰਅਸਲ ਐਤਕੀਂ ਸਭ ਤੋਂ ਵੱਧ 948 ਯਾਤਰੀ ਇਹ ਪਵਿੱਤਰ ਯਾਤਰਾ ਸੰਪੰਨ ਕਰਨਗੇ। ਜੋ ਕਿ ਪਿਛਲੇ 38 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਣ ਜਾ ਰਿਹਾ ਹੈ। ਸਭ ਤੋਂ ਘੱਟ ਯਾਤਰੀਆਂ ਦਾ ਰਿਕਾਰਡ ਸਾਲ 2013 ’ਚ ਰਿਹਾ ਸੀ; ਜਦੋਂ ਦੋ ਟੋਲੀਆਂ ਵਿੱਚ ਸਿਰਫ਼ 106 ਸ਼ਰਧਾਲੂ ਇਸ ਯਾਤਰਾ ’ਤੇ ਗਏ ਸਨ। ਇਸ ਵਾਰ 12 ਜੂਨ ਨੂੰ ਸ਼ੁਰੂ ਹੋਈ ਯਾਤਰਾ ਦਾ 16ਵਾਂ ਦਲ ਸਨਿੱਚਰਵਾਰ ਨੂੰ ਕਾਠਗੋਦਾਮ ਟੀਆਰਸੀ ਪਰਤ ਆਇਆ। ਬਾਕੀ ਦੋ ਦਲ ਹਾਲੇ ਯਾਤਰਾ ਦੇ ਵੱਖੋ-ਵੱਖਰੇ ਪੜਾਵਾਂ ’ਤੇ ਹਨ, ਜੋ ਜਲਦ ਹੀ ਵਾਪਸ ਪਰਤ ਆਉਣਗੇ। ਉਨ੍ਹਾਂ ਦੇ ਵਾਪਸ ਪਰਤਦਿਆਂ ਹੀ ਨਵਾਂ ਰਿਕਾਰਡ ਸਥਾਪਿਤ ਹੋ ਜਾਵੇਗਾ।

ਜਾਣਕਾਰੀ ਅਨੁਸਾਰ ਕੈਲਾਸ਼ ਮਾਨਸਰੋਵਰ ਦੀ ਯਾਤਰਾ ਪਹਿਲੀ ਵਾਰ 1981 ਵਿਚ ਸ਼ੁਰੂ ਹੋਈ ਸੀ। ਜਦੋਂ ਪਹਿਲੀ ਵਾਰ ਤਿੰਨ ਗੁੱਟਾਂ ਵਿਚ 59 ਸ਼ਰਧਾਲੂਆਂ ਨੇ ਇਹ ਯਾਤਰਾ ਕੀਤੀ ਸੀ। 38ਵੇਂ ਸਾਲ ਵਿਚ ਇਹ ਕਾਰਵਾਂ 948 ਤੱਕ ਆ ਪੁੱਜ ਗਿਆ ਹੈ ਜੋ ਇਕ ਰਿਕਾਰਡ ਬਣ ਗਿਆ ਹੈ। ਇੰਝ 1981 ਤੋਂ ਲੈ ਕੇ ਹੁਣ ਤੱਕ ਕੁੱਲ 17,793 ਸ਼ਰਧਾਲੂ ਇਹ ਪਵਿੱਤਰ ਯਾਤਰਾ ਪੂਰੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2017 ’ਚ ਸਭ ਤੋਂ ਵੱਧ 921 ਯਾਤਰੀਆਂ ਦੇ ਇਸ ਯਾਤਰਾ ’ਤੇ ਜਾਣ ਦਾ ਰਿਕਾਰਡ ਬਣਿਆ ਸੀ; ਜੋ ਇਸ ਵਰ੍ਹੇ ਟੁੱਟ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।