ਬੀਜੇਪੀ ਦੀ ਕਾਂਨਫਰੰਸ ਵਿਚ ਮਚੀ ਹਫੜਾ-ਦਫੜੀ, ਕੀਤੀ ਭੰਨਤੋੜ
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀ ਕਾਂਨਫਰੰਸ ‘ਚ ਭਗਦੜ ਮਚ ਗਈ
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀ ਕਾਂਨਫਰੰਸ ‘ਚ ਭਗਦੜ ਮਚ ਗਈ। ਇਸ ਵਿਚ ਦਰਜ਼ਨਾਂ ਔਰਤਾਂ ਜਖ਼ਮੀ ਹੋ ਗਈਆਂ। ਮਹਿਲਾਵਾਂ ਇਥੇ ਟ੍ਰਾਲੀ ਬੈਗ, 2500 ਰੁਪਏ ਦੇ ਚੈੱਕ ਅਤੇ ਹੋਰ ਸਮਾਨ ਲੈਣ ਲਈ ਪਹੁੰਚੀਆਂ ਸਨ। ਦਸਿਆ ਜਾ ਰਿਹਾ ਹੈ ਕਿ ਗਵਾਲੀਅਰ ਵਪਾਰ ਮੇਲਾ ਪਰੀਸਰ ਸਭਿਆਚਾਰ ਗਾਰਡਨ ਵਿਚ ਕਰਮਚਾਰੀ ਸੰਮੇਲਨ ਦੇ ਲਈ ਭਾਜਪਾ ਨੇਤਾਵਾਂ ਅਤੇ ਕੌਂਸਲਰਾਂ ਨੇ ਭੀੜ ਇਕਠੀ ਕਰਨ ਲਈ ਔਰਤਾਂ ਨੂੰ ਗਿਫ਼ਟ ਪੈਕ, ਭੋਜਨ ਅਤੇ ਹੋਰ ਚੀਜਾਂ ਵੰਡਣ ਦੀ ਜਾਣਕਾਰੀ ਦੇ ਨਾਲ ਬੁਲਾਇਆ ਸੀ। ਇਸ ਵਿਚ ਹੀ ਜਦੋਂ ਮੰਚ ਉਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸਿੱਖਿਆ ਦੇ ਰਹੇ ਸੀ।
ਉਸ ਸਮੇਂ ਕਰਮਚਾਰੀਆਂ ਨੇ ਤੋਹਫ਼ੇ ਲੈਣ ਲਈ ਲਾਈਨ ਵਿਚ ਖੜ੍ਹੀਆਂ ਔਰਤਾਂ ਦੇ ਵਿਚ ਤੋਹਫ਼ੇ ਸੁੱਟਣੇ ਸ਼ੁਰੂ ਕਰ ਦਿੱਤੇ। ਔਰਤਾਂ ਲਈ ਤੋਹਫ਼ੇ ਅਤੇ ਹੋਰ ਚੀਜ਼ਾਂ ਉਹਨਾਂ ਲਈ ਕਾਫ਼ੀ ਅਹਿਮੀਅਤ ਰਖਦੀਆਂ ਸੀ ਜਿਸ ਕਾਰਨ ਉਹਨਾਂ ਨੇ ਇਹ ਤੋਹਫ਼ੇ ਚੁੱਕਣ ਲਈ ਕਦਮ ਚੁੱਕੇ ਅਤੇ ਤੋਹਫ਼ਿਆਂ ਵਾਲਾ ਬੈਗ ਲੁੱਟਣ ਦੀ ਕੋਸ਼ਿਸ਼ ਵਿਚ ਕਈ ਔਰਤਾਂ ਅਤੇ ਬੱਚੇ, ਬਜ਼ੁਰਗ ਔਰਤਾਂ ਵੀ ਜਖ਼ਮੀ ਹੋਈਆਂ। ਲੋਕ ਐਨੇ ਹੈਰਾਨ ਸੀ ਕਿ ਇਸ ਨਾਲ ਔਰਤਾਂ ਨੇ ਕੁਝ ਹੀ ਸਮੇਂ ਵਿੱਚ ਉਥੇ ਤੋੜ-ਭੰਨ ਸ਼ੁਰੂ ਕਰ ਦਿੱਤੀ ਜਿਸ ਕਾਰਨ ਕਾਂਨਫਰੰਸ ਵਿਚ ਕਾਫ਼ੀ ਨੁਕਸਾਨ ਹੋਇਆ।
ਕਾਂਨਫ਼ਰੰਸ ‘ਚ ਮੌਜੂਦ ਲੋਕਾਂ ਨੇ ਦੱਸਿਆ ਕਿ ਹਫੜਾ-ਦਫੜੀ ਮਚ ਗਈ ਤੇ ਬਾਅਦ ਵਿਚ ਕਈ ਔਰਤਾਂ ਦੇ ਮੰਗਲ ਸੂਤਰ, ਪਰਸ, ਚੈਨ, ਅਧਾਰ ਕਾਰਡ ਅਤੇ ਹੋਰ ਕਈ ਦਸਤਾਵੇਜ ਗੁੰਮ ਹੋ ਗਏ। ਉਥੇ ਹੀ ਉਹਨਾਂ ਭਾਜਪਾ ਨੇਤਾਵਾਂ ਨੇ ਜਿਹੜੇ ਤੋਹਫ਼ੇ ਦੇਣ ਦਾ ਵਾਅਦਾ ਕੀਤਾ ਸੀ ਉਹ ਉਹਨਾਂ ਨੂੰ ਨਹੀਂ ਮਿਲੇ। ਇਸ ਨਾਲ ਔਰਤਾਂ ਅਪਣਾ ਆਪ ਖੋ ਬੈਠੀਆਂ ਅਤੇ ਮੰਚ ਉਤੇ ਤੋੜਫੋੜ ਕਰ ਦਿੱਤੀ। ਕਈ ਔਰਤਾਂ ਨੇ ਬੈਨਰ ਫਾੜੇ ਅਤੇ ਕੁਝ ਕੁਰਸੀਆਂ ਚੁੱਕ ਕੇ ਘਰ ਲੈ ਗਏ। ਕੁਝ ਨੇ ਤਾਂ ਪੰਡਾਲ ਵਿਚ ਅੱਗ ਤਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।