ਸਬਰੀਮਾਲਾ ਮੰਦਰ 'ਚ ਔਰਤਾਂ ਦੇ ਅੰਦਰ ਜਾਣ 'ਤੇ ਲੱਗੀ ਰੋਕ ਨੂੰ ਸੁਪਰੀਮ ਕੋਰਟ ਨੇ ਹਟਾਇਆ
ਐਡਲਟਰੀ ਨੂੰ ਲੈ ਕੇ ਕਲ ਆਏ ਇਕ ਵੱਡੇ ਫ਼ੈਸਲੇ ਤੋਂ ਬਾਅਦ ਸੁਪਰੀਮ ਕੋਰਟ ਤੋਂ ਦੇਸ਼ ਦੀ ਔਰਤਾਂ ਦੇ ਹੱਕ ਵਿਚ ਅੱਜ ਇਕ ਹੋਰ ਵੱਡਾ ਫ਼ੈਸਲਾ ਆਇਆ ਹੈ
Sabrimala Temple
ਐਡਲਟਰੀ ਨੂੰ ਲੈ ਕੇ ਕਲ ਆਏ ਇਕ ਵੱਡੇ ਫ਼ੈਸਲੇ ਤੋਂ ਬਾਅਦ ਸੁਪਰੀਮ ਕੋਰਟ ਤੋਂ ਦੇਸ਼ ਦੀ ਔਰਤਾਂ ਦੇ ਹੱਕ ਵਿਚ ਅੱਜ ਇਕ ਹੋਰ ਵੱਡਾ ਫ਼ੈਸਲਾ ਆਇਆ ਹੈ। ਕੇਰਲ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਅੰਦਰ ਜਾਣ ਉਤੇ ਲੱਗੀ ਰੋਕ ਹੁਣ ਖ਼ਤਮ ਕਰ ਦਿਤਾ ਹੈ। ਸ਼ੁਕਰਵਾਰ ਨੂੰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਅਪਣਾ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਪੰਜ ਜੱਜਾਂ ਦੀ ਬੈਂਚ ਨੇ 4-1 ਦੇ ਹਿਸਾਬ ਨਾਲ ਔਰਤਾਂ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਹੈ ਦਸ ਦਈਏ ਕਿ ਗਤ ਸੈਂਕੜੇ ਸਾਲਾਂ ਤੋਂ ਮੰਦਰ ਵਿਚ ਇਹ ਮਾਨਤਾ ਚਲ ਰਹੀ ਸੀ ਕਿ ਔਰਤਾਂ ਨੂੰ ਮੰਦਰ ਵਿਚ ਅੰਦਰ ਜਾਣ ਦੇ ਪੱਖ ਵਿਚ ਇਕਮਤ ਹੋ ਕੇ ਫ਼ੈਸਲਾ ਸੁਣਾਇਆ।