ਕਾਰਗਿਲ ਦਾ ਇਕਲੌਤਾ ਹਿੰਦੂ ਪਰਿਵਾਰ, ਮੁਸਲਮਾਨਾਂ ਨਾਲ ਮਿਲਕੇ ਮਨਾਉਂਦਾ ਹੈ ਦੀਵਾਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਗਿਲ ਯੁੱਧ ਦੇ 20 ਸਾਲ ਬਾਅਦ ਵੀ ਇੱਕ ਹਿੰਦੂ ਪਰਿਵਾਰ ਅਤੇ ਇਕ ਸਿੱਖ-ਮੁਸਿਲਮ ਜੋੜੇ ਨੇ ਪਿਆਰ ਅਤੇ ਯਕੀਨ ਨੂੰ ਕਾਇਮ ਰੱੱਖਿਆ

The Single Hindu couple in kargil

ਕਾਰਗਿਲ : ਕਾਰਗਿਲ ਯੁੱਧ ਦੇ 20 ਸਾਲ ਬੀਤਣ ਤੋਂ ਬਾਅਦ ਵੀ ਇਥੇ ਇੱਕ ਹਿੰਦੂ ਪਰਿਵਾਰ ਅਤੇ ਇਕ ਸਿੱਖ-ਮੁਸਿਲਮ ਜੋੜੇ ਨੇ ਇਸ ਥਾਂ ਤੇ ਪਿਆਰ ਅਤੇ ਯਕੀਨ ਨੂੰ ਅੱਜ ਵੀ ਕਾਇਮ ਰੱੱਖਿਆ ਹੋਇਆ ਹੈ। ਜਦਕਿ 1999 ਵਿਚ ਭਾਰਤ-ਪਾਕਿ ਯੁੱਧ ਤੋਂ ਬਾਅਦ ਹਿੰਦੂ-ਮੁਮਿਲਮ ਸ਼ਾਂਤੀ ਭੰਗ ਹੋ ਗਈ ਸੀ ਅਤੇ ਤਨਾਵ ਫੈਲ ਚੁੱਕਾ ਸੀ। ਰਵਿੰਦਰ ਨਾਥ ਅਤੇ ਉਸਦੀ ਪਤਨੀ ਮਧੂ ਆਪਣੀ ਥੋਕ ਦੀ ਦੁਕਾਨ ਤੇ ਬੈਠਕੇ ਸਰਹੱਦ ਤੋਂ ਪਾਰ ਸਥਿਤ ( ਐਲਓਸੀ ਤੋਂ ਸਿਰਫ 200 ਮੀਟਰ ਦੂਰ ) ਇਲਾਕੇ ਵਿਚ ਮੁਸਿਲਮ ਖਰੀਦਾਰਾਂ ਨੂੰ ਸਾਮਾਨ ਵੇਚਦੇ ਹਨ।

ਪਿਛਲੇ 2 ਦਹਾਕਿਆਂ ਤੋਂ ਉਹ ਕਾਰਗਿਲ ਦੇ 1.5 ਲੱਖ ਲੋਕਾਂ ਵਿਚ ਇਕਲੌਤਾ ਹਿੰਦੂ ਪਰਿਵਾਰ ਹੈ। ਬਾਕ ਸਾਰੇ ਪਰਿਵਾਰ ਇੱਥੋਂ ਜਾ ਚੁੱਕੇ ਹਨ। ਰਵਿੰਦਰ ਦਸਦੇ ਹਨ ਕਿ ਅਸੀਂ 45 ਸਾਲਾਂ ਤੋਂ ਇਥੇ ਰਹਿ ਰਹੇ ਹਾਂ। ਕਈ ਹਿੰਦੂ ਪਰਿਵਾਰ ਇਥੋਂ ਦੂਜੇ ਵੱਡੇ ਸ਼ਹਿਰਾਂ ਵੱਲ ਜਾ ਚੁੱਕੇ ਹਨ। ਪਰ ਉਨਾਂ ਮਹਿਸੂਸ ਕੀਤਾ ਕਿ ਇਥੇ ਦੇ ਲੋਕ ਪੰਜਾਬੀ ਦੋਸਤਾਂ ਦੇ ਮੁਕਾਬਲੇ ਜਿਆਦਾ ਪਿਆਰ ਦੇ ਰਹੇ ਹਨ। ਇਕ ਦਿਨ ਵੀ ਅਜਿਹਾ ਨਹੀਂ ਬੀਤਦਾ ਜਦੋਂ ਸਾਨੂੰ ਇੱਕਲਾਪਨ ਮਹਿਸੂਸ ਹੋਇਆ ਹੋਵੇ। ਜਦ ਅਸੀਂ ਐਲਓਸੀ ਤੇ ਸੁਰੱਖਿਅਤ ਰਹਿ ਸਕਦੇ ਹਾਂ, ਤਾਂ ਬਾਕੀ ਕਿਉਂ ਨਹੀਂ? ਕਾਰਗਿਲ ਯੁੱਧ ਨੂੰ ਦੋ ਦਹਾਕੇ ਬੀਤ ਗਏ ਹਨ।

ਉਸ ਸਮੇਂ ਇੱਥੇ ਕਾਫੀ ਤਣਾਅ ਪੈਦਾ ਹੋ ਗਿਆ ਸੀ। ਪਰ ਫਿਰ ਵੀ ਅਲਗ-ਅਲਗ ਧਰਮ ਜਿਵੇਂ ਹਿੰਦੂ, ਮੁਸਿਲਮ, ਸਿੱਖ ਅਤੇ ਬੌਧੀ ਲੋਕਾਂ ਵਿਚ ਅਜ ਵੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਕਾਇਮ ਹੈ। ਰਹਿੰਦਰ ਅਤੇ ਮਧੂ ਅਜ ਵੀ ਭੁੱਲੇ ਨਹੀਂ ਹਨ ਕਿ ਕਿਵੇਂ ਪਾਕਿਸਤਾਨੀ ਸੈਨਾ ਨੇ ਉਨਾਂ ਦੇ ਜਵਾਨਾਂ ਦੀ ਜਾਨ ਲੈ ਲਈ ਸੀ ਪਰ ਉਹ ਇਹ ਵੀ ਮੰਨਦੇ ਹਨ ਕਿ ਜਦ ਦੀਵਾਲੀ ਮਨਾਈ ਜਾਂਦੀ ਹੈ ਤਾਂ ਮੁਸਿਲਮ ਪਰਿਵਾਰ ਅਤੇ ਉਨਾਂ ਦੇ ਬੱਚੇ ਸਵੇਰ ਤੋਂ ਹੀ ਘਰ ਨੂੰ ਸਜਾਉਣ ਵਿਚ ਜੁੱਟ ਜਾਂਦੇ ਹਨ ਅਤੇ ਰੌਸ਼ਨੀ ਕਰਦੇ ਹਨ।

ਉਨਾਂ ਤੋਂ ਕੁਝ ਹੀ ਦੂਰ ਰਹਿਣ ਵਾਲੇ 3 ਸਿੱਖ ਪਰਿਵਾਰਾਂ ਨੇ ਇੱਕ ਗੁਰੂਦਵਾਰੇ ਦਾ ਨਿਰਮਾਣ ਕਰਵਾਇਆ ਜਿਸਦੀ ਕੰਧ ਹਨਾਫਿਆ ਅਹਿਲ-ਏ-ਸੁਨੰਤ ਮਸਜਿਦ ਦੇ ਨਾਲ ਲਗੀ ਹੋਈ ਹੈ। ਇਸਨੂੰ ਸੁੰਨੀਆ ਨੇ ਬਣਾਇਆ ਸੀ। ਦੋ ਧਾਰਮਿਕ ਸਥਾਨਾਂ ਵਿਚਕਾਰ ਅਜਿਹੇ ਅਨੋਖੇ ਸਬੰਧਾਂ ਨੇ ਹੀ ਦੋ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਆਪਸੀ ਪਿਆਰ ਦੇ ਬੀਜ ਬੋਏ। ਜਸਵਿੰਦਰ ਸਿੰਘ ( ਹੁਣ ਜੁਨੈਦ) ਅਤੇ ਖਾਤਿਜਾ ਬਾਨੋ ਨੇ ਦਸਿਆ ਕਿ ਸਮਾਜ ਦੇ ਕਾਨੂੰਨਾ ਅਤੇ ਨਿਯਮਾਂ ਦੀ ਪਰਵਾਹ ਕੀਤ ਬਗੈਰ 1996 ਵਿਚ ਉਨਾਂ ਅਪਣੇ ਰਿਸ਼ਤੇ ਨੂੰ ਨਵਾਂ ਨਾਮ ਦਿਤਾ ਤੇ ਵਿਆਹ ਕਰਵਾ ਲਿਆ।

ਪਰ ਇਸ ਨਾਲ ਉਨਾਂ ਦੇ ਆਪਣੇ ਪਰਿਵਾਰ ਵਾਲੇ ਵੀ ਉਨਾਂ ਤੋਂ ਨਾਰਾਜ਼ ਹੋ ਗਏ ਸਨ। ਜੁਨੈਦ ਦਸਦੇ ਹਨ ਕਿ ਖਾਤਿਜਾ ਅਕਸਰ ਬਾਲਟੀ ਭਰਨ ਗੁਰੂਦਵਾਰੇ ਆਇਆ ਕਰਦੀ ਸੀ। ਮੇਰੀ ਉਸ ਵਲ ਖਿੱਚ ਵੱਧਦੀ ਗਈ ਅਤੇ ਸਾਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ। ਮੇਰੇ ਕੋਲ ਵਿਆਹ ਲਈ ਦੋ ਹੀ ਰਾਹ ਸਨ। ਜਾਂ ਤਾਂ ਮੈਂ ਇਸਲਾਮ ਕਬੂਲ ਲਵਾਂ ਜਾਂ ਫਿਰ ਉਹ ਸਿੱਖ ਧਰਮ। ਮੈਂ ਇਸਲਾਮ ਅਪਨਾਉਣ ਦਾ ਫੈਸਲਾ ਕੀਤਾ ਅਤੇ ਜੁਨੈਦ ਅਖਤਰ ਹੋ ਗਿਆ। ਮੈਂ ਅਪਣੀ ਮਾਂ ਅਤੇ ਭਰਾ ਨਾਲ ਵਿਸਾਖੀ ਮਨਾਉਂਦਾ ਹਾਂ ਅਤੇ ਬੱਚਿਆਂ ਨਾਲ ਈਦ।

ਮੈਂ ਪਰਿਵਾਰ ਲਈ ਜਸਵਿੰਦਰ ਹਾਂ ਅਤੇ ਹੋਰਨਾਂ ਲਈ ਜੁਨੈਦ। ਖਾਤਿਜਾ ਮੁਸਕੁਰਾਉਂਦੇ ਹੋਏ ਕਹਿੰਦੀ ਹੈ ਕਿ ਜੁਨੈਦ ਨਾਲ ਮੈਂ ਗੁਰੂਦਵਾਰੇ ਜਾਇਅ ਕਰਦੀ ਸਾਂ ਅਤੇ ਗੁਰਬਾਣੀ ਵੀ ਯਾਦ ਕਰ ਲਈ ਸੀ। ਉਹ ਕਹਿੰਦੀ ਹੈ ਕਿ ਅਸੀ ਉਦਾਰ ਵਿਚਾਰਾਂ ਵਾਲੇ ਮਾਂ-ਬਾਪ ਹਾਂ ਅਤੇ ਸਾਡੇ ਬੱਚੇ ਕਿਸੀ ਵੀ ਧਰਮ ਦੇ ਜੀਵਨਸਾਥੀ ਨੂੰ ਚੁਣਨ ਲਈ ਆਜ਼ਾਦ ਹਨ। ਪਰ ਹਿੰਦੂ-ਮੁਸਿਲਮ ਸਮਾਜ ਦੇ ਵਿਚਲੀ ਦੀਵਾਰ ਨੂੰ ਤੋੜਨ ਵਾਲੇ ਲੜਕੇ-ਲੜਕੀਆਂ ਤੇ ਜਦ ਹਮਲਾ ਹੁੰਦਾ ਹੈ ਤਾਂ ਅਸੀ ਡਰ ਜਾਂਦੇ ਹਾਂ। ਇਹ ਜੋੜਾ ਜੰਮੂ-ਕਸ਼ਮੀਰ ਵਿਖੇ ਸਿੱਖਿਆ ਵਿਭਾਗ ਵਿਚ ਕੰਮ ਕਰਦਾ ਹੈ।