ਕਾਰਗਿਲ ਵਿਜੇ ਦਿਵਸ: ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਭਾਰਤੀਆਂ ਦੀਆਂ ਅੱਖਾਂ ਨਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

19 ਸਾਲ ਪਹਿਲਾਂ ਅੱਜ ਹੀ ਦੇ ਦਿਨ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ

Kargil Vijay Diwas: A Tribute to Martyrs

19 ਸਾਲ ਪਹਿਲਾਂ ਅੱਜ ਹੀ ਦੇ ਦਿਨ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫਤਹਿ ਦਿਨ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਕਰੀਬ ਦੋ ਮਹੀਨੇ ਤੱਕ ਚੱਲੀ ਇਹ ਕਾਰਗਿਲ ਦੀ ਲੜਾਈ ਭਾਰਤੀ ਫੌਜ ਦੇ ਹੌਂਸਲੇ ਅਤੇ ਜਾਂਬਾਜੀ ਦਾ ਅਜਿਹਾ ਉਦਾਹਰਣ ਹੈ ਜਿਸ ਉੱਤੇ ਹਰ ਭਾਰਤੀ ਨੂੰ ਗਰਵ ਹੋਣਾ ਚਾਹੀਦਾ ਹੈ। ਕਰੀਬ 18 ਹਜ਼ਾਰ ਫੁੱਟ ਦੀ ਉਚਾਈ 'ਤੇ ਕਾਰਗਿਲ ਵਿਚ ਲੜੀ ਗਈ ਇਸ ਜੰਗ ਵਿਚ ਦੇਸ਼ ਨੇ ਲਗਭਗ 527 ਨਾਲੋਂ ਜ਼ਿਆਦਾ ਵੀਰ ਯੋਧਿਆਂ ਨੂੰ ਗਵਾਇਆ ਸੀ ਉਥੇ ਹੀ 1300 ਤੋਂ ਜ਼ਿਆਦਾ ਜਖ਼ਮੀ ਹੋਏ ਸਨ।

3 ਮਈ, 1999: ਇਕ ਪਸ਼ੂ ਚਰਾਉਣ ਵਾਲੇ ਨੇ ਭਾਰਤੀ ਫੌਜ ਨੂੰ ਕਾਰਗਿਲ ਵਿਚ ਪਾਕਿਸਤਾਨ ਫੌਜ ਦੀ ਘੁਸਪੈਠ ਦੁਰਾਂ ਕਬਜ਼ਾ ਜਮਾਉਣ ਦੀ ਸੂਚਨੀ ਦਿੱਤੀ।  
5 ਮਈ: ਭਾਰਤੀ ਫੌਜ ਦੀ ਗਸ਼ਤ ਟੀਮ ਜਾਣਕਾਰੀ ਲੈਣ ਕਾਰਗਿਲ ਪਹੁੰਚੀ ਤਾਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਵਿਚੋਂ 5 ਦੀ ਹੱਤਿਆ ਕਰ ਦਿੱਤੀ।  
9 ਮਈ: ਪਾਕਿਸਤਾਨੀਆਂ ਦੀ ਗੋਲਾਬਾਰੀ ਤੋਂ ਭਾਰਤੀ ਫੌਜ ਦਾ ਕਾਰਗਿਲ ਵਿਚ ਮੌਜੂਦ ਗੋਲਾ ਬਰੂਦ ਦਾ ਸਟੋਰ ਤਬਾਹ ਹੋ ਗਿਆ।  
10 ਮਈ: ਪਹਿਲੀ ਵਾਰ ਲਦਾਖ ਦਾ ਐਂਟਰੀ ਗੇਟ ਯਾਨੀ ਦਰਾਸ, ਕਾਕਸਾਰ ਅਤੇ ਮੁਸ਼ਕੋਹ ਸੈਕਟਰ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਦੇਖਿਆ ਗਿਆ।  
26 ਮਈ: ਭਾਰਤੀ ਹਵਾਈ ਫੌਜ ਨੂੰ ਕਾਰਵਾਈ ਲਈ ਹੁਕਮ ਦਿੱਤਾ ਗਿਆ।  
27 ਮਈ: ਕਾਰਵਾਈ ਵਿਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖਿਲਾਫ ਮਿਗ - 27 ਅਤੇ ਮਿਗ - 29 ਦਾ ਵੀ ਇਸਤੇਮਾਲ ਕੀਤਾ ਅਤੇ ਫਲਾਈਟ ਲੈਫਟਿਨੈਂਟ ਨਚਿਕੇਤਾ ਨੂੰ ਬੰਦੀ ਬਣਾ ਲਿਆ।  
28 ਮਈ: ਇੱਕ ਮਿਗ - 17 ਹੈਲੀਕਾਪਟਰ ਪਾਕਿਸਤਾਨ ਵਲੋਂ ਸੁੱਟ ਲਿਆ ਗਿਆ ਅਤੇ ਚਾਰ ਭਾਰਤੀ ਫੌਜੀ ਮਾਰੇ ਗਏ।  

1 ਜੂਨ: ਐਨਐਚ - 1A ਉੱਤੇ ਪਕਿਸਤਾਨ ਵਲੋਂ ਭਰੀ ਗੋਲਾਬਾਰੀ ਕੀਤੀ ਗਈ।  
5 ਜੂਨ: ਪਾਕਿਸਤਾਨੀ ਰੇਂਜਰਜ਼ ਵਲੋਂ ਮਿਲੇ ਦਸਤਾਵੇਜ਼ ਨੂੰ ਭਾਰਤੀ ਫੌਜ ਨੇ ਅਖਬਾਰਾਂ ਲਈ ਜਾਰੀ ਕੀਤਾ, ਜਿਸ ਵਿਚ ਪਾਕਿਸਤਾਨੀ ਰੇਂਜਰਜ਼ ਦੇ ਮੌਜੂਦ ਹੋਣ ਦਾ ਜ਼ਿਕਰ ਸੀ।  
6 ਜੂਨ: ਭਾਰਤੀ ਫੌਜ ਨੇ ਪੂਰੀ ਤਾਕਤ ਨਾਲ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ।  
9 ਜੂਨ: ਬਾਲਟਿਕ ਇਲਾਕੇ ਦੀ 2 ਅਗੇਤੀ ਚੌਕੀਆਂ ਉੱਤੇ ਭਾਰਤੀ ਫੌਜ ਨੇ ਫਿਰ ਕਬਜ਼ਾ ਕਰ ਲਿਆ।  
11 ਜੂਨ: ਭਾਰਤ ਨੇ ਜਨਰਲ ਪਰਵੇਜ਼ ਮੁਸ਼ੱਰਫ ਅਤੇ ਆਰਮੀ ਚੀਫ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ ਨਾਲ ਗੱਲਬਾਤ ਦਾ ਰਿਕਾਰਡਿੰਗ ਜਾਰੀ ਕੀਤਾ, ਜਿਸ ਦੇ ਨਾਲ ਇਹ ਜ਼ਿਕਰ ਹੈ ਕਿ ਇਸ ਘੁਸਪੈਠ ਵਿਚ ਪਾਕਿਸਤਾਨ ਫੌਜ ਦਾ ਹੱਥ ਹੈ।  
13 ਜੂਨ: ਭਾਰਤੀ ਫੌਜ ਨੇ ਦਰਾਸ ਸੈਕਟਰ ਵਿਚ ਤੋਲਿੰਗ 'ਤੇ ਕਬਜ਼ਾ ਕਰ ਲਿਆ।  
15 ਜੂਨ: ਅਮਰੀਕੀ ਰਾਸ਼ਟਰਪਤੀ ਬਿਲ ਕਿਲਿੰਟਨ ਨੇ ਪਰਵੇਜ਼ ਮੁਸ਼ਰਫ ਨੂੰ ਫੋਨ ਉੱਤੇ ਕਿਹਾ ਕਿ ਉਹ ਆਪਣੀਆਂ ਫੌਜਾਂ ਨੂੰ ਕਾਰਗਿਲ ਸੈਕਟਰ ਤੋਂ ਬਹਾਰ ਬੁਲਾ ਲਵੇ।  
29 ਜੂਨ: ਭਾਰਤੀ ਫੌਜ ਨੇ ਟਾਈਗਰ ਹਿੱਲ ਦੇ ਨਜ਼ਦੀਕ ਦੋ ਮਹੱਤਵਪੂਰਨ ਚੌਕੀਆਂ ਪੁਆਇੰਟ 5060 ਅਤੇ ਪੁਆਇੰਟ 5100 ਨੂੰ ਫਿਰ ਕਬਜ਼ੇ ਵਿਚ ਕਰ ਲਿਆ।  
2 ਜੁਲਾਈ : ਭਾਰਤੀ ਫੌਜ ਨੇ ਕਾਰਗਿਲ 'ਤੇ ਤਿੰਨ ਪਾਸਿਓਂ ਹਮਲਾ ਬੋਲ ਦਿੱਤਾ । 
4 ਜੁਲਾਈ: ਭਾਰਤੀ ਫੌਜ ਨੇ ਟਾਈਗਰ ਹਿੱਲ 'ਤੇ ਫਿਰ ਕਬਜ਼ਾ ਕਰ ਲਿਆ।  
5 ਜੁਲਾਈ: ਭਾਰਤੀ ਫੌਜ ਨੇ ਦਰਾਸ ਸੈਕਟਰ ਉੱਤੇ ਫਿਰ ਕਬਜ਼ਾ ਕੀਤਾ। ਇਸ ਤੋਂ ਤੁਰਤ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਿਲ ਕਿਲਿੰਟਨ ਨੂੰ ਦੱਸਿਆ ਕਿ ਉਹ ਕਾਰਗਿਲ ਤੋਂ ਆਪਣੀਆਂ ਫੌਜਾਂ ਨੂੰ ਹਟਾ ਰਹੇ ਹਾਂ।  
7 ਜੁਲਾਈ:  ਭਾਰਤੀ ਫੌਜ ਨੇ ਬਟਾਲਿਕ ਵਿਚ ਸਥਿਤ ਜੁਬਰ ਹਿੱਲ 'ਤੇ ਕਬਜ਼ਾ ਪਾ ਲਿਆ।  
11 ਜੁਲਾਈ: ਪਾਕਿਸਤਾਨੀ ਰੇਂਜਰਜ਼ ਨੇ ਬਟਾਲਿਕ ਤੋਂ ਭੱਜਣਾ ਸ਼ੁਰੂ ਕਰ ਦਿੱਤਾ। 
14 ਜੁਲਾਈ:  ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪੇਈ ਨੇ ਆਪਰੇਸ਼ਨ ਫਤਹਿ ਦੀ ਜਿੱਤ ਦੀ ਘੋਸ਼ਣਾ ਕਰ ਦਿੱਤੀ।  
26 ਜੁਲਾਈ:  ਪੀਏਮ ਨੇ ਇਸ ਦਿਨ ਨੂੰ ਵਿਜੇ ਦਿਵਸ ਦੇ ਰੂਪ ਵਜੋਂ ਮਨਾਇਆ।