ਮੋਦੀ ਦੇ 'ਅਬਕੀ ਬਾਰ ਟਰੰਪ ਸਰਕਾਰ' ਵਾਲੇ ਨਾਅਰੇ 'ਤੇ ਜੈਸ਼ੰਕਰ ਦਾ ਵੱਡਾ ਬਿਆਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹਨਾਂ ਗੱਲਾਂ ਦੀ ਗਲਤ ਵਿਆਖਿਆ ਕਰਨੀ ਚਾਹੀਦੀ ਹੈ।"

S Jaishankar, Narender Modi, Donald Trump

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਊਸਟਨ ਰੈਲੀ ਵਿਚ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦਿੱਤਾ ਸੀ। ਇਸ ਨਾਅਰੇ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਹੈ ਕਿ ਇਹ ਸਿਰਫ਼ ਡੋਨਾਲਡ ਟਰੰਪ ਨੇ ਆਪਣੀ ਰਾਸ਼ਟਰ-ਮੁਹਿੰਮ ਦੌਰਾਨ ਭਾਰਤੀ-ਅਮਰੀਕੀ ਕਮਿਊਨਟੀ ਦਾ ਪਿਆਰ ਹਾਸਲ ਕਰਨ ਲਈ ਕਿਹਾ ਸੀ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਇਹ ਬਿਆਨ ਅਮਰੀਕਾ ਦੀ ਘਰੇਲੂ ਰਾਜਨੀਤੀ ਪ੍ਰਤੀ ਭਾਰਤ ਦੇ ਸੁਤੰਤਰ ਰੁਖ ਨੂੰ ਦੁਹਰਾਉਂਦੇ ਹੋਏ ਦਿੱਤਾ। ਵਸ਼ਿੰਗਟਨ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਜੈਸ਼ੰਕਰ ਨੇ ਇਸ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੇ 2020 ਦੇ ਚੋਣ ਪ੍ਰਚਾਰ ਲਈ ਟਰੰਪ ਦੀ ਉਮੀਦਵਾਰੀ ਦੀ ਹਮਾਇਤ ਕਰਨ ਲਈ ਅਜਿਹਾ ਕਿਹਾ ਸੀ। ਹਿਊਸਟਨ ਰੈਲੀ ਵਿਚ ਮੋਦੀ ਦੁਆਰਾ ਵਰਤੇ ਗਏ ਨਾਅਰੇ ਦੇ ਭਵਿੱਖ 'ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿਚ ਭਾਰਤੀ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ, "ਨਹੀਂ, ਉਹਨਾਂ ਨੇ ਅਜਿਹਾ ਨਹੀਂ ਕਿਹਾ ਸੀ।"

ਉਸਨੇ ਕਿਹਾ, "ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਸ ਵੱਲ ਧਿਆਨ ਦੇਵੋ। ਮੇਰੀ ਯਾਦਸ਼ਤ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਜੋ ਕਿਹਾ ਸੀ ਉਹ ਟਰੰਪ ਨੇ ਇਸਤੇਮਾਲ ਕੀਤਾ ਸੀ। ਇਸ ਲਈ ਪ੍ਰਧਾਨ ਮੰਤਰੀ ਪਹਿਲਾਂ ਦੀ ਗੱਲ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹਨਾਂ ਗੱਲਾਂ ਦੀ ਗਲਤ ਵਿਆਖਿਆ ਕਰਨੀ ਚਾਹੀਦੀ ਹੈ।" ਮੈਨੂੰ ਨਹੀਂ ਲਗਦਾ ਕਿ ਤੁਸੀਂ ਅਜਿਹਾ ਕਰਕੇ ਕਿਸੇ ਦਾ ਭਲਾ ਕਰ ਰਹੇ ਹੋ। ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਹਿਊਸਟਨ ਵਿਚ 50,000 ਤੋਂ ਜ਼ਿਆਦਾ ਭਾਰਤੀ ਅਮਰੀਕੀਆਂ ਦੇ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਸੀ, '' ਉਮੀਦਵਾਰ ਟਰੰਪ ਦੇ ਅਬਕੀ ਬਾਰ ਟਰੰਪ ਸਰਕਾਰ ਸ਼ਬਦਾਂ ਦੀ ਗੂੰਜ ਉੱਚੀ ਅਤੇ ਸਪੱਸ਼ਟ ਹੈ।

ਜੈਸ਼ੰਕਰ ਨੇ ਪੱਤਰਕਾਰਾਂ ਨੂੰ ਸਟੀਕ ਰਿਪੋਰਟ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਮੇਰਾ ਮਤਲਬ ਹੈ ਕਿ ਉਹ ਜੋ ਗੱਲ ਕਰ ਰਹੇ ਸਨ ਉਸ ਦੇ ਬਾਰੇ ਵਿਚ ਕਾਫ਼ੀ ਸਪੱਸ਼ਟ ਹੈ। ਉਹ ਜੋ ਵੀ ਕਹਿ ਰਹੇ ਸਨ ਉਹ ਉਹੀ ਹੈ ਜੋ ਉਮੀਦਵਾਰ ਦੇ ਤੌਰ 'ਤੇ ਕਿਹਾ ਗਿਆ ਸੀ। ਜੋ ਦਿਖਾਉਂਦਾ ਹੈ ਕਿ ਉਹ ਉਮੀਦਵਾਰ ਦੇ ਤੌਰ 'ਤੇ ਵੀ ਭਾਰਤ ਅਤੇ ਉਥੋਂ ਦੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ।