ਦੁਨੀਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਉੱਚ ਪਧਰੀ ਬੈਠਕਾਂ ਵਿਚ ਹਰ ਥਾਂ ਨਵੇਂ ਭਾਰਤ ਬਾਰੇ ਆਸ਼ਾਵਾਦ ਦਾ ਜ਼ਿਕਰ ਹੋਇਆ।

PM Modi

ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਉੱਚ ਪਧਰੀ ਬੈਠਕਾਂ ਵਿਚ ਹਰ ਥਾਂ ਨਵੇਂ ਭਾਰਤ ਬਾਰੇ ਆਸ਼ਾਵਾਦ ਦਾ ਜ਼ਿਕਰ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀਆਂ ਨੇ ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਸੰਸਾਰ ਪੱਧਰ 'ਤੇ ਛਾਪ ਛੱਡੀ ਹੈ। ਮੋਦੀ ਨੇ ਕਿਹਾ ਕਿ ਦੁਨੀਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ।

ਉਨ੍ਹਾਂ ਆਈਆਈਟੀ ਮਦਰਾਸ ਦੇ 56ਵੇਂ ਡਿਗਰੀ ਵੰਡ ਸਮਾਗਮ ਵਿਚ ਕਿਹਾ ਕਿ ਇਹ ਵਿਦਿਆਰਥੀ ਅਜਿਹੇ ਸਮੇਂ ਡਿਗਰੀ ਲੈ ਰਹੇ ਹਨ ਜਦ ਦੁਨੀਆਂ ਭਾਰਤ ਨੂੰ ਅਣਗਿਣਤ ਮੌਕਿਆਂ ਦੇ ਦੇਸ਼ ਵਜੋਂ ਵੇਖਦੀ ਹੈ। ਮੋਦੀ ਨੇ ਕਿਹਾ, 'ਮੈਂ ਹੁਣ ਅਮਰੀਕਾ ਤੋਂ ਮੁੜਿਆ ਹਾਂ। ਇਸ ਯਾਤਰਾ ਦੌਰਾਨ ਮੈਂ ਦੇਸ਼ਾਂ ਦੇ ਮੁਖੀਆਂ, ਉਦਯੋਗਪਤੀਆਂ, ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸਾਰਿਆਂ ਦੀ ਗੱਲਬਾਤ ਵਿਚ ਭਾਰਤ ਬਾਰੇ ਆਸ਼ਾਵਾਦ ਝਲਕਿਆ ਅਤੇ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਦਾ ਵਿਸ਼ੇਸ਼ ਜ਼ਿਕਰ ਹੋਇਆ।

ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਨੇ ਪੂਰੀ ਦੁਨੀਆਂ ਵਿਚ ਛਾਪ ਛੱਡੀ ਹੈ ਖ਼ਾਸਕਰ ਵਿਗਿਆਨ, ਤਕਨੀਕ ਅਤੇ ਨਿਵੇਸ਼ ਦੇ ਖੇਤਰ ਵਿਚ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਵਿਚ ਕਈ ਤੁਹਾਡੀ ਆਈਆਈਟੀ ਦੇ ਵਿਦਿਆਰਥੀ ਹਨ। ਪ੍ਰਧਾਨ ਮੰਤਰੀ  ਨੇ ਕਿਹਾ, 'ਤੁਸੀਂ ਜਿਥੇ ਮਰਜ਼ੀ ਕੰਮ ਕਰੋ, ਜਿਥੇ ਮਰਜ਼ੀ ਰਹੋ ਪਰ ਅਪਣੀ ਮਾਤਭੂਮੀ ਦੀਆਂ ਲੋੜਾਂ ਦਾ ਖ਼ਿਆਲ ਰੱਖੋ। ਸੋਚੋ ਕਿ ਤੁਹਾਡਾ ਕੰਮ, ਖੋਜ ਅਤੇ ਅਧਿਐਨ ਸਾਥੀ ਭਾਰਤੀਆਂ ਦੀ ਮਦਦ ਕਿਵੇਂ ਕਰ ਸਕਦਾ ਹੈ।' ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਸਮਾਜਕ ਜ਼ਿੰਮੇਵਾਰੀ ਨਹੀਂ ਹੈ ਸਗੋਂ ਕਾਰੋਬਾਰੀ ਸਮਝ ਵੀ ਵਿਖਾਉਂਦੀ ਹੈ।

ਮੋਦੀ ਨੇ ਕਿਹਾ, 'ਕੀ ਤੁਸੀਂ ਅਪਣੇ ਘਰਾਂ, ਦਫ਼ਤਰਾਂ ਅਤੇ ਉਦਯੋਗਾ ਵਿਚ ਵਰਤੇ ਜਾਣ ਵਾਲੇ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਜ਼ਿਆਦਾ ਸਸਤੇ ਤਰੀਕੇ ਲੱਭ ਸਕਦੇ ਹੋ ਤਾਕਿ ਸਾਡੇ ਤਾਜ਼ੇ ਪਾਣੀ ਦੀ ਨਿਕਾਸੀ ਅਤੇ ਵਰਤੋਂ ਘੱਟ ਹੋ ਜਾਵੇ।' ਮੋਦੀ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਜਿਹੇ ਲੋਕ ਅਪਣੀ ਸਿਹਤ ਦੀ ਅਣਦੇਖੀ ਨਹੀਂ ਕਰ ਸਕਦੇ।   ਅਮਰੀਕੀ ਯਾਤਰਾ ਦੌਰਾਨ ਹਰ ਥਾਂ ਭਾਰਤ ਬਾਬਤ ਆਸ਼ਾਵਾਦੀ ਦਿਸਿਆ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।