PM ਮੋਦੀ ਨੇ ਸਵੱਛ ਭਾਰਤ ਮਿਸ਼ਨ-ਅਰਬਨ 2.0 ਕੀਤਾ ਲਾਂਚ, ਕਿਹਾ- ਕੂੜੇ ਦੇ ਢੇਰ ਤੋਂ ਮੁਕਤ ਹੋਣਗੇ ਸ਼ਹਿਰ
ਇਸ ਯੋਜਨਾ ਦੇ ਤਹਿਤ ਦੇਸ਼ ਦੇ 500 ਸ਼ਹਿਰਾਂ ਵਿਚ ਕੂੜਾ ਪ੍ਰਬੰਧਨ ਨੂੰ ਮਜ਼ਬੂਤ ਕਰਨ, ਪੀਣ ਵਾਲੇ ਪਾਣੀ ਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਸਵੱਛ ਭਾਰਤ ਮਿਸ਼ਨ-ਅਰਬਨ 2.0 ਅਤੇ AMRUT 2.0 ਨੂੰ ਲਾਂਚ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਦੇ 500 ਸ਼ਹਿਰਾਂ ਵਿਚ ਕੂੜਾ ਪ੍ਰਬੰਧਨ ਨੂੰ ਮਜ਼ਬੂਤ ਕਰਨ, ਪੀਣ ਵਾਲੇ ਪਾਣੀ ਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 'ਸਵੱਛ ਭਾਰਤ ਮਿਸ਼ਨ-ਅਰਬਨ 2.0' (Swachh Bharat Mission- Urban 2.0) ਦਾ ਟੀਚਾ ਕੂੜਾ ਮੁਕਤ ਸ਼ਹਿਰ ਹੈ, ਜੋ ਕਿ ਕੂੜੇ ਦੇ ਢੇਰਾਂ ਤੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਮੁਕਤ ਕਰੇਗਾ।
ਹੋਰ ਪੜ੍ਹੋ: ਟਾਟਾ ਗਰੁੱਪ ਨਹੀਂ ਹੈ Air India ਦਾ ਮਾਲਕ, ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ
ਉਨ੍ਹਾਂ ਕਿਹਾ ਕਿ ਸਾਡੇ ਸਫ਼ਾਈ ਮਿੱਤਰ, ਸਾਡੇ ਭਰਾ ਅਤੇ ਭੈਣ ਜੋ ਹਰ ਰੋਜ਼ ਝਾੜੂ ਚੁੱਕ ਕੇ ਸੜਕਾਂ ਦੀ ਸਫ਼ਾਈ ਕਰਦੇ ਹਨ, ਸਾਡੇ ਦੋਸਤ ਜੋ ਕੂੜੇ ਦੀ ਬਦਬੂ ਨੂੰ ਬਰਦਾਸ਼ਤ ਕਰਦੇ ਹੋਏ ਕੂੜਾ ਸਾਫ਼ ਕਰਦੇ ਹਨ, ਸਹੀ ਅਰਥਾਂ ਵਿਚ ਇਸ ਮੁਹਿੰਮ ਦੇ ਮਹਾਨ ਨਾਇਕ ਹਨ। ਦੇਸ਼ ਨੇ ਕੋਰੋਨਾ ਦੇ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਨੇੜਿਓਂ ਵੇਖਿਆ ਹੈ। ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਦੇਸ਼ ਦੇ ਸ਼ਹਿਰਾਂ ਤੋਂ ਪੈਦਾ ਹੋਏ ਕੂੜੇ (Garbage management) ਅਤੇ ਕੂੜੇ ਦੇ ਪਹਾੜਾਂ ਨੂੰ ਘਟਾਉਣ ਵਿਚ ਸਹਾਇਤਾ ਕਰੇਗੀ।
ਹੋਰ ਪੜ੍ਹੋ: ਦਿੱਲੀ ਸਰਕਾਰ ਵੱਲੋਂ ਹੁਣ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ ਰਾਸ਼ਨ, ਦਿੱਲੀ HC ਨੇ ਦਿੱਤੀ ਇਜਾਜ਼ਤ
ਹੋਰ ਪੜ੍ਹੋ: ਕੈਪਟਨ ਦੇ ਬਿਆਨ ’ਤੇ ਹਰੀਸ਼ ਰਾਵਤ ਦਾ ਜਵਾਬ, ‘ਉਹ ਦੋ ਵਾਰ CM ਬਣੇ ਤਾਂ ਅਪਮਾਨ ਕਿਵੇਂ ਹੋਇਆ’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, “ਮਿਸ਼ਨ AMRUT ਦੇ ਅਗਲੇ ਪੜਾਅ ਵਿਚ, ਦੇਸ਼ ਦਾ ਟੀਚਾ ਸੀਵਰੇਜ ਅਤੇ ਸੈਪਟਿਕ ਪ੍ਰਬੰਧਨ ਨੂੰ ਵਧਾਉਣਾ, ਸਾਡੇ ਸ਼ਹਿਰਾਂ ਨੂੰ ਪਾਣੀ ਸੁਰੱਖਿਅਤ ਸ਼ਹਿਰ ਬਣਾਉਣਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਡੀਆਂ ਨਦੀਆਂ ਵਿਚ ਕਿਤੇ ਵੀ ਗੰਦੇ ਨਾਲੇ ਨਾ ਪੈਣ। ਸਵੱਛ ਭਾਰਤ ਮਿਸ਼ਨ ਅਤੇ ਮਿਸ਼ਨ ਅੰਮ੍ਰਿਤ ਦਾ ਅਗਲਾ ਪੜਾਅ ਵੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਬਾਬਾ ਸਾਹਿਬ (B. R. Ambedkar) ਅਸਮਾਨਤਾ ਨੂੰ ਦੂਰ ਕਰਨ ਲਈ ਸ਼ਹਿਰੀ ਵਿਕਾਸ ਨੂੰ ਮਹਾਨ ਸਾਧਨ ਮੰਨਦੇ ਸਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਦਿਨ, ਹਰ ਸਾਲ, ਪੀੜ੍ਹੀ ਦਰ ਪੀੜ੍ਹੀ, ਹਰ ਕਿਸੇ ਲਈ ਸਵੱਛਤਾ ਇੱਕ ਮਹਾਨ ਮੁਹਿੰਮ ਹੈ।”