ਦਿੱਲੀ ਵਿਚ ਲੰਮੇ ਸਮੇਂ ਤੋਂ ਬਾਅਦ ਸ਼ਰਧਾਲੂਆਂ ਲਈ ਖੁੱਲ੍ਹੇ ਧਾਰਮਿਕ ਸਥਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਤਿਉਹਾਰਾਂ ਦੇ ਦੌਰਾਨ ਮੇਲੇ, ਖਾਣੇ ਦੇ ਸਟਾਲ, ਝੂਲਿਆਂ, ਰੈਲੀਆਂ ਅਤੇ ਜਲੂਸਾਂ ਦੀ ਆਗਿਆ ਨਹੀਂ ਹੋਵੇਗੀ।

Religious places in Delhi opened for devotees

 

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦਿਸ਼ਾ ਨਿਰਦੇਸ਼ਾਂ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਰਾਸ਼ਟਰੀ ਰਾਜਧਾਨੀ ਵਿਚ ਸ਼ਰਧਾਲੂਆਂ ਲਈ ਧਾਰਮਿਕ ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਵੀਰਵਾਰ ਨੂੰ ਨਵੇਂ ਕੋਵਿਡ -19 ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੌਮੀ ਰਾਜਧਾਨੀ ਵਿਚ ਕੋਵਿਡ -19 ਲਾਗ ਦੀ ਦੂਜੀ ਲਹਿਰ ਕਾਰਨ ਲੌਕਡਾਊਨ ਲਾਗੂ ਹੋਣ ਕਾਰਨ 19 ਅਪ੍ਰੈਲ ਤੋਂ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੱਕ ਸ਼ਰਧਾਲੂਆਂ ਲਈ ਧਾਰਮਿਕ ਸਥਾਨ ਬੰਦ ਰਹੇ।

Corona Virus

ਡੀਡੀਐਮਏ ਨੇ ਆਪਣੇ ਆਦੇਸ਼ ਵਿਚ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੇ ਦਾਖਲੇ ਦੀ ਆਗਿਆ ਦਿੱਤੀ ਹੈ ਪਰ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਡੀਡੀਐਮਏ ਨੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ-19 ਦੇ ਢੁਕਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ।

Arvind Kejriwal

ਇਹ ਵੀ ਪੜ੍ਹੋ -  ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦਾ ਕੈਪਟਨ 'ਤੇ ਹਮਲਾ, ਕਹਿ ਦਿੱਤੀ ਵੱਡੀ ਗੱਲ

ਅਥਾਰਟੀ ਨੇ ਆਪਣੇ ਨਵੇਂ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਦਿੱਲੀ ਵਿਚ ਤਿਉਹਾਰਾਂ ਦੇ ਦੌਰਾਨ ਮੇਲੇ, ਖਾਣੇ ਦੇ ਸਟਾਲ, ਝੂਲਿਆਂ, ਰੈਲੀਆਂ ਅਤੇ ਜਲੂਸਾਂ ਦੀ ਆਗਿਆ ਨਹੀਂ ਹੋਵੇਗੀ।ਡੀਡੀਐਮਏ ਨੇ ਇੱਕ ਅਧਿਕਾਰਤ ਆਦੇਸ਼ ਵਿਚ ਕਿਹਾ, "ਛਠ ਪੂਜਾ ਨੂੰ ਜਨਤਕ ਸਥਾਨਾਂ 'ਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਨੂੰ ਸਿਰਫ ਆਪਣੇ ਘਰਾਂ ਵਿਚ ਹੀ ਮਨਾਇਆ ਜਾਵੇ।" ਇਸ ਨਾਲ ਸਬੰਧਤ ਆਦੇਸ਼ 15 ਅਕਤੂਬਰ ਤੱਕ  ਲਾਗੂ ਰਹਿਣਗੇ।