ਪਤੀ ਨੇ ਵਟਸਐਪ ਤੇ ਦਿਤਾ ਟ੍ਰਿਪਲ ਤਲਾਕ, ਫਿਰ ਹਲਾਲਾ ਦੇ ਨਾਮ ਤੇ ਕਰਵਾਇਆ ਬਲਾਤਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਪ੍ਰਤਾਪਗੜ੍ਹ ਜਿਲ੍ਹੇ ਵਿਚ ਇਕ ਵਿਆਹੀ ਹੋਈ ਔਰਤ ਨੂੰ ਪਤੀ ਦੁਆਰਾ ਵਾਟਸਐਪ ਉੱਤੇ ਟ੍ਰਿਪਲ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਲਜ਼ਾਮ.....

Triple Talaq

ਪ੍ਰਤਾਪਗੜ੍ਹ (ਭਾਸ਼ਾ): ਯੂਪੀ ਦੇ ਪ੍ਰਤਾਪਗੜ੍ਹ ਜਿਲ੍ਹੇ ਵਿਚ ਇਕ ਵਿਆਹੀ ਹੋਈ ਔਰਤ ਨੂੰ ਪਤੀ ਦੁਆਰਾ ਵਾਟਸਐਪ ਉੱਤੇ ਟ੍ਰਿਪਲ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਲਜ਼ਾਮ ਹੈ ਕਿ ਜਿਲ੍ਹੇ ਦੇ ਸਾਂਗੀਪੁਰ ਇਲਾਕੇ ਦੀ ਰਹਿਣ ਵਾਲੀ ਔਰਤ ਨੂੰ ਪਹਿਲਾਂ ਪਤੀ ਨੇ ਤਲਾਕ ਦਿਤਾ ਅਤੇ ਫਿਰ ਦੋ ਵਾਰ ਉਸਦਾ ਬਲਾਤਾਕਾਰ ਕੀਤਾ। ਇਸ ਉੱਤੇ ਜਦੋਂ ਔਰਤ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਆਰੋਪੀ ਸ਼ਖਸ ਨੇ ਦੁਬਾਰਾ ਨਿਕਾਹ ਦੀ ਗੱਲ ਕਹਿੰਦੇ ਹੋਏ ਉਸ ਨੂੰ ਇਕ ਰਿਸ਼ਤੇਦਾਰ ਮੌਲਵੀ ਦੇ ਕੋਲ ਹਲਾਲਾ ਕਰਾਉਣ ਨੂੰ ਭੇਜ ਦਿਤਾ ਅਤੇ ਔਰਤ ਦੇ ਵਿਰੋਧ ਕਰਨ ਦੇ ਬਾਵਜੂਦ ਮੌਲਵੀ ਨੇ ਉਸਦਾ ਬਲਾਤਕਾਰ ਕੀਤਾ ।

 ਫਰਵਾਰਕ ਮੈਬਰਾਂ ਮੁਤਾਬਕ, ਔਰਤ ਦਾ ਨਿਕਾਹ ਕਰੀਬ 9 ਸਾਲ ਪਹਿਲਾਂ ਹੋਇਆ ਸੀ ਅਤੇ ਨਿਕਾਹ ਤੋਂ ਬਾਅਦ ਔਰਤ ਨੇ ਦੋ ਬੱਚੀਆਂ ਨੂੰ ਵੀ ਜਨਮ ਦਿਤਾ।ਹਾਲ ਹੀ ਵਿਚ ਕੁੱਝ ਦਿਨ ਪਹਿਲਾਂ ਪਤੀ ਨੇ ਤਲਾਕ ਤੋਂ ਬਾਅਦ ਔਰਤ ਦਾ ਬਲਾਤਕਾਰ ਕੀਤੇ ਜਾਣ 'ਤੇ ਉਸ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ  ਜਿਸ ਤੋਂ ਬਾਅਦ ਹੀ ਪਤੀ ਦੇ ਦਬਾਅ ਵਿਚ ਦੋਬਾਰਾ ਨਿਕਾਹ ਦੀ ਗੱਲ ਕਹੀ ਸੀ ਪਰ ਇਸ ਦੇ ਲਈ ਹਲਾਲਾ ਕਰਾਉਣ ਦੀ ਸ਼ਰਤ ਰੱਖੀ ਸੀ। ਜਾਣਕਾਰੀ ਮੁਤਾਬਕ ਔਰਤ ਦੀ ਸ਼ਿਕਾਇਤ ਦਰਜ ਹੋਣ ਦੇ ਬਾਵਜੂਦ ਪੁਲਿਸ ਵਿਭਾਗ ਨੇ ਸ਼ਰਿਆ ਕਨੂੰਨ ਦੀ ਗੱਲ ਕਹਿੰਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ

ਅਤੇ ਬਾਅਦ ਔਰਤ ਨੀਆਂ ਲਈ ਅਪਣੇ ਦੋ ਬੱਚੀਆਂ  ਦੇ ਨਾਲ ਜਿਲ੍ਹਾ ਪ੍ਰਸ਼ਾਸਨ  ਦੇ ਅਧਿਕਾਰੀਆਂ  ਦੇ ਦਰਵਾਜੇ 'ਤੇ ਭਟਕਦੀ ਰਹੀ । ਕਿਹਾ ਜਾ ਰਿਹਾ ਹੈ ਕਿ ਹਲਾਲਾ  ਦੇ ਨਾਮ 'ਤੇ ਜਿਸ ਮੌਲਵੀ 'ਤੇ ਰੇਪ ਕਰਨ ਦਾ ਇਲਜ਼ਾਮ ਹੈ ਉਸਦਾ ਨਾਮ ਮਜੀਜ ਹੈ ਅਤੇ ਉਹ ਨਗਰ ਕੋਤਵਾਲੀ ਖੇਤਰ ਦੇ ਜੋਗਾਪੁਰ ਇਲਾਕੇ ਦਾ ਨਿਵਾਸੀ ਹੈ। ਉਥੇ ਹੀ ਘਟਨਾ ਤੋਂ ਬਾਅਦ ਸਾਂਗੀਪੁਰ ਪੁਲਿਸ ਨੇ ਔਰਤ ਅਤੇ ਦੋਸ਼ੀ ਮੌਲਵੀ ਦੇ ਖਿਲਾਫ ਕੇਸ ਤਾਂ ਦਰਜ ਕੀਤਾ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਦੀ ਇਸ ਉਦਾਸੀਨਤਾ ਦੇ ਕਾਰਨ ਜਿੱਥੇ ਔਰਤ ਦਰ ਦਰ ਭਟਕਣ ਨੂੰ ਮਜਬੂਰ ਹੈ

ਉਥੇ ਹੀ ਅਧਿਕਾਰੀਆਂ ਨੇ ਹੁਣ ਤੱਕ ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਨੂੰ ਲੈ ਕੇ ਕੋਈ ਬਿਆਨ ਨਹੀਂ ਦਿਤਾ ਹੈ ।