ਸਰਕਾਰ ਨੇ ਵਟਸਐਪ ਨੂੰ ਦਿਤੀ ਚਿਤਾਵਨੀ, ਭੜਕਾਉ ਮੈਸੇਜ ਭੇਜਣ ਵਾਲੇ ਦਾ ਦੇਣ ਵੇਰਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਵਟਸਐਪ ਤੋਂ ਭੇਜੇ ਗਏ ਮੈਸੇਜਿਸ 'ਚ ਵਰਤੀ ਗਈ ਗਲਤ ਭਾਸ਼ਾ ਸਬੰਧੀ ਜਾਣਕਾਰੀ ‘ਡਿਕ੍ਰਿਪਸ਼ਨ’ ਨਹੀਂ ਮੰਗੀ ਹੈ ਸਗੋਂ ਭੜਕਾਊ ...

Ravishankar Prasad with Chris Deniels

ਨਵੀਂ ਦਿੱਲੀ (ਭਾਸ਼ਾ) : ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਵਟਸਐਪ ਤੋਂ ਭੇਜੇ ਗਏ ਮੈਸੇਜਿਸ 'ਚ ਵਰਤੀ ਗਈ ਗਲਤ ਭਾਸ਼ਾ ਸਬੰਧੀ ਜਾਣਕਾਰੀ ‘ਡਿਕ੍ਰਿਪਸ਼ਨ’ ਨਹੀਂ ਮੰਗੀ ਹੈ ਸਗੋਂ ਭੜਕਾਊ ਮੈਸੇਜ ਭੇਜਣ ਵਾਲੇ ਵਿਅਕਤੀ ਦੀ ਪਹਿਚਾਣ ਅਤੇ ਉਸ ਦੇ ਸਥਾਨ ਬਾਰੇ ਜਾਣਕਾਰੀ ਮੰਗੀ ਹੈ। ਵਟਸਐਪ 'ਤੇ ਭੜਕਾਊ ਸੰਦੇਸ਼ਾਂ ਦੇ ਪ੍ਰਸਾਰਿਤ ਹੋਣ ਤੋਂ ਕਈ ਵਾਰ ਹਿੰਸਾ ਅਤੇ ਘਟਿਆ ਘਟਨਾਵਾਂ ਹੋ ਜਾਂਦੀਆਂ ਹਨ। ਵਟਸਐਪ ਦੇ ਉਪ-ਪ੍ਰਧਾਨ ਕ੍ਰਿਸ ਡੇਨੀਅਲਸ ਦੇ ਨਾਲ ਬੈਠਕ ਤੋਂ ਬਾਅਦ ਸੂਚਨਾ ਟੈਕਨੋਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੈਂ ਕਿਸੇ ਚੀਜ਼ ਬਾਰੇ ਪਤਾ ਲਗਾਉਣ ਦੀ ਸਮਰਥਾ ਪੈਦਾ ਕਰਨ ਦੀ ਗੱਲ ਕੀਤੀ ਹੈ,

ਮੈਸੇਜਿਸ ਨੂੰ ਡਿਕੋਡ ਕਰਨ ਦੀ ਗੱਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਘਟਨਾ ਦੋਸ਼, ਗੰਭੀਰ ਜੁਰਮ ਅਤੇ ਹਿੰਸਾ ਭੜਕਾਉਣ ਵਾਲੇ ਵਟਸਐਪ ਮੈਸੇਜਿਸ ਦੇ ਭੇਜਣ ਵਾਲੇ ਦੀ ਪਹਿਚਾਣ ਅਤੇ ਸਥਾਨ ਦੀ ਜਾਣਕਾਰੀ ਚਾਹਿਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਟਸਐਪ ਟੀਮ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਉਹ ਇਸ ਮਾਮਲੇ ਵਿਚ ਵਿਚਾਰ ਕਰਣਗੇ ਅਤੇ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਸਰਕਾਰ ਨੇ ਫੇਸਬੁਕ ਦੀ ਮਾਲਕੀ ਵਾਲੀ ਵਟਸਐਪ ਨੂੰ ਚਾਲਬਾਜ਼, ਭੜਕਾਊ ਸੂਚਨਾਵਾਂ ਅਤੇ ਮੈਸੇਜਿਸ 'ਤੇ ਰੋਕ ਲਗਾਉਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਹੈ।  

ਪ੍ਰਸਾਦ ਨੇ ਕਿਹਾ ਕਿ ਮੈਂ ਕ੍ਰਿਸ ਡੇਨੀਅਲਸ ਅਤੇ ਉਨ੍ਹਾਂ ਦੇ ਟੀਮ ਦੇ ਨਾਲ ਮੁਲਾਕਾਤ ਕੀਤੀ ਅਤੇ ਵੱਖਰੇ ਮੁੱਦਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਭਰੋਸਾ ਕੀਤਾ ਕਿ ਅਸੀਂ ਭਾਰਤ ਲਈ ਸ਼ਿਕਾਇਤ ਨਿਵਾਰਨ ਅਫਸਰ ਨਿਯੁਕਤ ਕੀਤਾ ਹੈ। ਮੈਂ ਅਧਿਕਾਰੀ ਦੇ ਭਾਰਤ 'ਚ ਹੀ ਬੈਠਣ ਦਾ ਸੁਝਾਅ ਦਿਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਟਸਐਪ ਚੋਣਾਂ ਦੇ ਦੌਰਾਨ ਮੈਸੇਜ ਪ੍ਰਸਾਰਿਤ ਕਰਨ ਦਾ ਮੁੱਖ ਜ਼ਰੀਆ ਹੁੰਦਾ ਹੈ, ਇਸ ਲਈ ਇਸ ਪਲੇਟਫਾਰਮ ਦੀ ਇਮਾਨਦਾਰੀ ਨੂੰ ਬਣਾਏ ਰੱਖਣਾ ਜ਼ਰੂਰੀ ਹੈ।