ਝਾਰਖੰਡ ਅਸੈਂਬਲੀ ਚੋਣਾਂ 2019: ਚੋਣ ਕਮਿਸ਼ਨ ਅੱਜ ਕਰੇਗਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ ਅਸੈਂਬਲੀ ਚੋਣਾਂ 2019 ਚੋਣ ਕਮਿਸ਼ਨ ਅੱਜ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ...

Election Commision of India

ਨਵੀਂ ਦਿੱਲੀ: ਝਾਰਖੰਡ ਅਸੈਂਬਲੀ ਚੋਣਾਂ 2019 ਚੋਣ ਕਮਿਸ਼ਨ ਅੱਜ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਹਾਲ ਹੀ ਵਿਚ ਕੇਂਦਰ ਵੱਲੋਂ ਰਾਜ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਾਉਣ ਦੇ ਲਈ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲ ਦੇ 9000 ਜਵਾਨਾਂ ਦੀ ਤੈਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਸੀ। ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮ ਮੁਤਾਬਿਕ, ਝਾਰਖੰਡ ਚੋਣਾਂ ਦੇ ਲਈ ਕੇਂਦਰ ਅਤੇ ਰਾਜ ਦੇ ਸੁਰੱਖਿਆ ਬਲਾਂ ਦੀਆਂ 90 ਟੁਕੜੀਆਂ ਤੈਨਾਤੀ ਕੀਤੀ ਜਾਵੇਗੀ।

ਇਨ੍ਹਾਂ ਵਿਚ 70 ਕੰਪਨੀਆਂ ਕੇਂਦਰ ਦੀਆਂ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਟੁਕੜੀਆਂ ਵਿਚੋਂ ਜ਼ਿਆਦਾਤਰ ਦੀ ਤੈਨਾਤੀ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਹੋਵੇਗੀ। ਪ੍ਰਾਪਤ ਜਾਣਕਾਰੀ ਮੁਤਾਬਿਕ, ਚੋਣ ਕਮਿਸ਼ਨ ਨੇ ਚੋਣਾਂ ਵਿਚ ਇਨਕਮ ਵਿਭਾਗ ਵਿਚ ਤੈਨਾਤ ਆਈਆਰਐਸ ਦੇ 34 ਅਧਿਕਾਰੀਆਂ ਨੂੰ ਵੀ ਝਾਰਖੰਡ ਵਿਚ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ। ਇਹ ਸਾਰੇ ਅਧਿਕਾਰੀ 81 ਸੀਟਾਂ ਉਤੇ ਹੋਣ ਵਾਲੀਆਂ ਚੋਣਾਂ ਦਾ ਖਰਚ ਦਾ ਹਿਸਾਬ ਕਰਨਗੇ। ਇਹ ਹੀ ਨਹੀਂ ਇਨ੍ਹਾਂ ਅਧਿਕਾਰੀਆਂ ‘ਤੇ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਪੈਸਿਆਂ ਦੇ ਇਸਤੇਮਾਲ ਨੂੰ ਰੋਕਣ ਲਈ ਵੀ ਜਿੰਮੇਵਾਰੀ ਹੋਵੇਗੀ।

ਸੁਰੱਖਿਆ ਬਲਾਂ ਦੀਆਂ ਟੁਕੜੀਆਂ ਵਿਚ ਬੀਐਸਐਫ਼ ਦੀਆਂ 15, ਆਈਟੀਬੀਪੀ ਦੀਆਂ 13, ਸੀਆਰਪੀਐਫ਼ ਦੀਆਂ 12 ਅਤੇ ਸੀਆਈਐਸਐਫ਼, ਐਸਐਸਬੀ, ਆਰਪੀਐਫ਼ ਦੀਆਂ 10-10 ਟੁਕੜੀਆਂ ਸ਼ਾਮਲ ਹਨ। ਇਨ੍ਹਾਂ ਵਿਚ 20 ਟੁਕੜੀਆਂ ਝਾਰਖੰਡ ਪੁਲਿਸ ਅਤੇ ਰਾਜ ਸੁਰੱਖਆ ਬਲਾਂ ਦੀਆਂ ਹੋਣਗੀਆਂ।