Mumbai News: ਮੁੰਬਈ 'ਚ ਹੀਰੇ ਦੀ ਦੁਕਾਨ ਤੋਂ 5.62 ਕਰੋੜ ਦੇ ਹੀਰੇ ਚੋਰੀ, ਦੋ ਮੁਲਾਜ਼ਮਾਂ ਸਮੇਤ ਤਿੰਨ ਗ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Mumbai News: ਸਟੋਰ ਤੋਂ ਪਿਛਲੇ ਛੇ ਮਹੀਨਿਆਂ 'ਚ 5.62 ਕਰੋੜ ਰੁਪਏ ਦੇ ਹੀਰੇ ਚੋਰੀ

File Photo

Mumbai: ਮੁੰਬਈ ਵਿਚ ਇੱਕ ਗਹਿਣਿਆਂ ਦੀ ਕੰਪਨੀ ਦੇ ਸਟੋਰ ਵਿਚੋਂ ਪਿਛਲੇ ਛੇ ਮਹੀਨਿਆਂ ਵਿਚ ਕਥਿਤ ਤੌਰ ’ਤੇ 5.62 ਕਰੋੜ ਰੁਪਏ ਮੁੱਲ ਦੇ ਹੀਰੇ ਚੋਰੀ ਹੋ ਗਏ ਹਨ। ਪੁਲਿਸ ਨੇ ਹੀਰੇ ਚੋਰੀ ਕਰਨ ਦੇ ਦੋਸ਼ ਵਿਚ ਕੰਪਨੀ ਦੇ ਹੀ ਦੋ ਮੁਲਾਜ਼ਮਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਬੀਕੇਸੀ ਥਾਣੇ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜੇਬੀ ਐਂਡ ਬ੍ਰਦਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਿਚੋਂ ਇੱਕ ਸੰਜੇ ਸ਼ਾਹ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੰਪਨੀ ਦਾ ਬਾਂਦਰਾ-ਕੁਰਲਾ ਕੰਪਲੈਕਸ ਵਿਚ ਭਾਰਤ ਡਾਇਮੰਡ ਬੋਰਸ ਵਿਚ ਇੱਕ ਰਤਨ ਨਾਂ ਦਾ ਸਟੋਰ ਹੈ ਅਤੇ ਉਸ ਸਟੋਰ ਤੋਂ ਪਿਛਲੇ ਛੇ ਮਹੀਨਿਆਂ 'ਚ 5.62 ਕਰੋੜ ਰੁਪਏ ਦੇ ਹੀਰੇ ਚੋਰੀ ਹੋ ਗਏ ਹਨ।

ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਰ ਕੀਤਾ ਕਿ ਕੰਪਨੀ ਦੇ ਕਰਮਚਾਰੀ ਪ੍ਰਸ਼ਾਂਤ ਸ਼ਾਹ ਅਤੇ ਵਿਸ਼ਾਲ ਸ਼ਾਹ ਵਾਸੀ ਕਾਂਦੀਵਾਲੀ ਅਪ੍ਰੈਲ ਮਹੀਨੇ ਤੋਂ ਉਸ ਦੀਦੇ ਸਟੋਰ ਤੋਂ ਹੀਰੇ ਚੋਰੀ ਕਰ ਰਹੇ ਹਨ। ਅਧਿਕਾਰੀ ਨੇ ਐਫਆਈਆਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੰਪਨੀ ਦੇ ਸਾਬਕਾ ਮੁਲਾਜ਼ਮ ਨੀਲੇਸ਼ ਸ਼ਾਹ ਨੇ ਕਥਿਤ ਤੌਰ 'ਤੇ ਚੋਰੀ ਹੋਏ ਹੀਰਿਆਂ ਨੂੰ ਵੇਚਣ ਵਿਚ ਦੋਵਾਂ ਦੀ ਮਦਦ ਕੀਤੀ ਸੀ।

ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(For more news apart from The store's employees turned out to be thieves who had stolen diamonds worth crores, stay tuned to Rozana Spokesman)