ਰਾਮ ਮੰਦਰ ਉਸਾਰੀ ਲਈ ਅਯੁੱਧਿਆ 'ਚ ਅਸ਼ਵਮੇਘ ਯੱਗ, 11 ਹਜ਼ਾਰ ਸੰਤ ਹੋਣਗੇ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਵਿਚ ਹੋਣ ਵਾਲੇ ਇਸ ਯੱਗ ਨੂੰ 1008 ਪੰਡਤ ਮਿਲ ਕੇ ਪੂਰਾ ਕਰਨਗੇ। ਇਸ ਵਿਚ 11 ਹਜ਼ਾਰ ਸੰਤ ਸ਼ਾਮਲ ਹੋਣਗੇ।

Ashwamegh Yagya for Shri Ram temple

ਅਯੁੱਧਿਆ, ( ਭਾਸ਼ਾ ) : ਅਯੁੱਧਿਆ ਵਿਚ ਬਗੈਰ ਕਿਸੇ ਰੁਕਾਵਟ ਤੋਂ ਰਾਮ ਮੰਦਰ ਉਸਾਰੀ ਲਈ ਵਿਸ਼ਵ ਵੇਦਾਂਤ ਸੰਸਥਾ ਵੱਲੋਂ 1 ਤੋਂ 4 ਦੰਸਬਰ ਤੱਕ ਅਸ਼ਵਮੇਘ ਯੱਗ ਕੀਤਾ ਜਾਵੇਗਾ। ਅਯੁੱਧਿਆ ਵਿਚ ਹੋਣ ਵਾਲੇ ਇਸ ਯੱਗ ਨੂੰ 1008 ਪੰਡਤ ਮਿਲ ਕੇ ਪੂਰਾ ਕਰਨਗੇ। ਇਸ ਵਿਚ 11 ਹਜ਼ਾਰ ਸੰਤ ਸ਼ਾਮਲ ਹੋਣਗੇ। ਸੰਸਥਾ ਦੇ ਸੰਸਥਾਪਕ ਆਨੰਦ ਮਹਾਰਾਜ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਯੁੱਧਿਆ ਵਿਚ ਰਾਮ ਮੰਦਰ ਬਣ ਕੇ ਰਹੇਗਾ।

ਸ਼੍ਰੀ ਰਾਮ ਮੰਦਰ ਦੀ ਉਸਾਰੀ ਲਈ ਅੰਦੋਲਨ ਨੂੰ ਜਨਤਕ ਅੰਦੋਲਨ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਸਾਧੂ-ਸੰਤ ਅਤੇ ਭਾਰਤ ਦੀ ਆਮ ਜਨਤਾ ਇਸ ਦੇ ਲਈ ਪੂਰੀ ਤਿਆਰੀ ਕਰ ਚੁੱਕੀ ਹੈ। ਅਸ਼ਵਮੇਘ ਮਹਾਯਗ ਸ਼੍ਰੀਰਾਮ ਮੰਦਰ ਦੀ ਉਸਾਰੀ ਵਿਚ ਪਹਿਲਾ ਕਦਮ ਹੈ। ਮੰਦਰ ਦੀ ਉਸਾਰੀ ਸੰਤਾਂ ਦੇ ਹੁਕਮ ਅਤੇ ਨਿਰਦੇਸ਼ਨ ਵਿਚ ਹੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਵਿਸ਼ਵ ਵੇਦਾਂਤ ਸੰਸਥਾ ਦਾ ਕੇਂਦਰ ਨੀਦਰਲੈਂਡ ਵਿਚ ਹੈ। ਭਾਰਤ ਦੇ 21 ਖੇਤਰਾਂ ਵਿਚ ਲਗਭਗ 10 ਲੱਖ ਮੈਂਬਰ ਹੁਣ ਤੱਕ ਇਸ ਸੰਸਥਾ ਨਾਲ ਜੁੜ ਚੁੱਕੇ ਹਨ।