ਨਵੀਂ ਡਰੋਨ ਨੀਤੀ ਲਾਗੂ, ਇਸ ਨੂੰ ਉਡਾਉਣ ਲਈ ਬਾਲਿਗ ਅਤੇ 10ਵੀਂ ਪਾਸ ਹੋਣਾ ਲਾਜ਼ਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਾਇਸੈਂਸ ਲੈਣ ਲਈ ਉਮੀਦਵਾਰ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ ਅਤੇ ਉਹ 10ਵੀਂ ਪਾਸ ਹੋਣਾ ਚਾਹੀਦਾ ਹੈ।

Drone

ਨਵੀਂ ਦਿੱਲੀ, ( ਭਾਸ਼ਾ ) : ਡਰੋਨ ਉਡਾਉਣ ਲਈ ਦੇਸ਼ ਵਿਚ ਨਵੇਂ ਦਿਸ਼ਾ ਨਿਰੇਦਸ਼ ਨਿਰਧਾਰਤ ਕੀਤੇ ਗਏ ਹਨ, ਜਿਸ ਦੇ ਮੁਤਾਬਕ 250 ਗ੍ਰਾਮ ਤੋਂ ਜਿਆਦਾ ਭਾਰ ਵਾਲੇ ਡਰੋਨ ਨੂੰ ਉਡਾਉਣ ਲਈ ਪ੍ਰਵਾਨਗੀ ਲੈਣੀ ਹੋਵੇਗੀ। ਡਾਇਰੈਕਟਰੋਟ ਆਫ ਸਿਵਲ ਏਵੀਏਸ਼ਨ ਵਿਚ ਇਸ ਦਾ ਰਜਿਸਟਰੇਸ਼ਨ ਵੀ ਕਰਾਉਣਾ ਹੋਵੇਗਾ। ਹਾਲਾਂਕਿ 250 ਗ੍ਰਾਮ ਤੋਂ ਘੱਟ ਭਾਰ ਵਾਲੇ ਡਰੋਨ ਨੂੰ ਉਡਾਉਣ ਲਈ ਕਿਸੇ ਤਰ੍ਹਾਂ ਦੀ ਪ੍ਰਵਾਨਗੀ ਦੀ ਲੋੜ ਨਹੀਂ ਪਵੇਗੀ, ਪਰ ਇਨ੍ਹਾਂ ਨੂੰ 50 ਫੁੱਟ ਤੋਂ ਵਧ ਉਚਾਈ ਤੇ ਨਹੀਂ ਉਡਾ ਸਕਣਗੇ। ਡਰੋਨ ਉਡਾਉਣ ਲਈ ਲਾਇਸੈਂਸ ਦੇ ਨਿਯਮ ਵੀ ਨਿਰਧਾਰਤ ਕੀਤੇ ਗਏ ਹਨ।

ਲਾਇਸੈਂਸ ਲੈਣ ਲਈ ਉਮੀਦਵਾਰ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ ਅਤੇ ਉਹ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਡਰੋਨ ਉਡਾਉਣ ਲਈ ਇਸ ਦਾ ਰਜਿਸਟਰੇਸ਼ਨ, ਓਪਰੇਟਰ ਪਰਮਿਟ ਅਤੇ ਉਡਾਉਣ ਤੋਂ ਪਹਿਲਾਂ ਕਲੀਅਰੈਂਸ ਲੈਣਾ ਜਰੂਰੀ ਹੈ। ਇਸ ਦੇ ਲਈ ਡੀਜੀਸੀਏ ਦੀ ਵੈਬਸਾਈਟ 'ਤੇ ਡਿਜ਼ੀਟਲ ਸਕਾਇ ਨਾਮ ਤੋਂ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਡੀਜੀਸੀਏ ਤੋਂ ਇੰਪੋਰਟ ਕਲੀਅਰਲੈਂਸ ਤੋਂ ਇਲਾਵਾ                  ( ਯੂਆਈਐਨ) ਯੂਨਿਕ ਆਈਡੇਂਟੀਫਿਕੇਸ਼ਨ ਨੰਬਰ ਅਤੇ ਯੂਏਓਪੀ ( ਅਨਮੈਨਡ ਏਅਰਕਰਾਫਟ ਓਪਰੇਟਰ ਪਰਮਿਟ) ਜਾਰੀ ਹੋਵੇਗਾ,

ਉਹੀ ਰਿਨੀਊਲ ਵੀ ਕਰੇਗਾ। ਯੂਆਈਐਨ ਦੇ ਲਈ 1 ਹਜ਼ਾਰ ਅਤੇ ਯੂਏਓਪੀ ਲਈ 25 ਹਜਾਰ ਫੀਸ ਲਗੇਗੀ। ਹਾਲਾਂਕਿ ਯੂਏਓਪੀ 5 ਸਾਲ ਤੱਕ ਵੈਧ ਹੋਵੇਗਾ ਅਤੇ ਬਾਅਦ ਵਿਚ ਰੀਨਿਊਲ ਲਈ 10 ਹਜ਼ਾਰ ਰੁਪਏ ਦੀ ਫੀਸ ਦੇਣੀ ਹੋਵੇਗੀ। ਪਾਬੰਦੀ ਵਾਲੇ ਖੇਤਰਾਂ ਵਿਚ ਡਰੋਨ ਦੀ ਮੰਜੂਰੀ ਰੱਖਿਆ ਮੰਤਰਾਲਾ ਦੇਵੇਗਾ। ਕਲੀਅਰੈਂਸ ਗ੍ਰਹਿ ਮੰਤਰਾਲੇ ਤੋਂ ਮਿਲੇਗਾ। ਡਰੋਨ ਉਡਾਉਣ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਆਈਪੀਸੀ ਦੀ ਧਾਰਾ 287,336,337, 338 ਅਧੀਨ ਜੁਰਮਾਨੇ ਅਤੇ ਸਜਾ ਦਾ ਪ੍ਰਬੰਧ ਹੈ। ਡੀਜੀਸੀਏ ਯੂਆਈਐਨ ਅਤੇ ਯੂਏਓਪੀ ਮੁਅੱਤਲ ਜਾਂ ਰੱਦ ਵੀ ਕਰ ਸਕਦਾ ਹੈ।

ਵਿਆਹ ਜਾਂ ਕਿਸੇ ਸਮਾਗਮ ਲਈ ਡਰੋਨ ਰਾਹੀ ਫੋਟੋਗ੍ਰਾਫੀ ਕਰਨ ਲਈ ਮੰਜੂਰੀ ਲੈਣਾ ਜਰੂਰੀ ਹੋਵੇਗਾ। ਇਸ ਦੀ ਵਰਤੋਂ ਲਈ 24 ਘੰਟੇ ਪਹਿਲਾਂ ਇਸ ਦੀ ਜਾਣਕਾਰੀ ਸਥਾਨਕ ਥਾਣੇ ਨੂੰ ਦੇਣੀ ਪਵੇਗੀ। ਪਰ 60 ਮੀਟਰ ਤੋਂ ਉਪਰ ਡਰੋਨ ਨੂੰ ਨਹੀਂ ਉਡਾ ਸਕਣਗੇ। ਇਸ ਦੇ ਨਾਲ ਹੀ ਡਰੋਨ ਨੂੰ ਸਿਰਫ ਦਿਨ ਵਿਚ ਹੀ ਉਡਾ ਸਕਦੇ ਹਨ। ਰਾਤ ਨੂੰ ਇਸ ਦੀ ਵਰਤੋਂ ਲਈ ਡੀਜੀਸੀਏ ਤੋਂ ਮੰਜੂਰੀ ਲੈਣੀ ਪਵੇਗੀ। ਆਮ ਨਾਗਰਿਕ ਹੁਣ ਤੋਂ ਭਾਵੇਂ ਇਸ ਨੂੰ ਉਡਾ ਸਕਣਗੇ ਪਰ ਕੁਝ ਚੋਣਵੀਆਂ ਥਾਵਾਂ ਨੂੰ ਨੋ ਡਰੋਨ ਜ਼ੋਨ ਵੀ ਬਣਾਇਆ ਗਿਆ ਹੈ।