ਰਾਮ ਮੰਦਰ ਲਈ RSS ਨੇ ਦਿੱਲੀ ਵਿਚ ਕੱਢੀ ਰੱਥ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਵਿਚ ਰਾਮ ਮੰਦਰ ਉਸਾਰੀ ਲਈ ਅੱਜ ਤੋਂ RSS ਦੀ ਸੰਕਲਪ ਰੱਥ ਯਾਤਰਾ....

RSS Rally

ਨਵੀਂ ਦਿੱਲੀ (ਭਾਸ਼ਾ): ਅਯੁੱਧਿਆ ਵਿਚ ਰਾਮ ਮੰਦਰ ਉਸਾਰੀ ਲਈ ਅੱਜ ਤੋਂ RSS ਦੀ ਸੰਕਲਪ ਰੱਥ ਯਾਤਰਾ ਸ਼ੁਰੂ ਹੋ ਰਹੀ ਹੈ। ਇਹ ਰੱਥ ਯਾਤਰਾ ਪੂਰੇ ਦੇਸ਼ ਵਿਚ ਜਾਵੇਗੀ।  ਜਿਸ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਜਾ ਰਹੀ ਹੈ। ਯਾਤਰਾ ਦੀ ਸਮਾਪਤੀ 9 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਉਤੇ ਹੋਵੇਗੀ। ਹਾਲਾਂਕਿ ਪਹਿਲੇ ਦਿਨ ਰੱਥ ਯਾਤਰਾ ਵਿਚ ਜ਼ਿਆਦਾ ਲੋਕ ਨਹੀਂ ਜੁੜੇ। ਸੰਘ ਦੀ ਇਸ ਰੱਥ ਯਾਤਰਾ ਦਾ ਮਕਸਦ ਰਾਮ ਮੰਦਰ ਉਸਾਰੀ ਲਈ ਦੇਸ਼-ਭਰ ਦੇ ਲੋਕਾਂ ਦਾ ਸਮਰਥਨ ਜੋੜਨਾ ਹੈ।

ਧਿਆਨ ਯੋਗ ਹੈ ਕਿ ਵਿਸ਼ਵ ਹਿੰਦੂ ਪ੍ਰਿਸ਼ਦ ਅਤੇ ਸੰਤ ਸਮਾਜ ਪਹਿਲਾਂ ਤੋਂ ਹੀ ਇਸ ਮੁੱਦੇ ਉਤੇ ਅੰਦੋਲਨ ਕਰ ਰਹੇ ਹਨ। 25 ਨਵੰਬਰ ਨੂੰ ਦੋਨਾਂ ਵਲੋਂ ਅਯੁੱਧਿਆ ਵਿਚ ਧਰਮ ਸਭਾ ਵੀ ਬੁਲਾਈ ਗਈ ਸੀ। ਸੰਘ ਦੁਆਰਾ ਕੱਢੀ ਜਾ ਰਹੀ ਇਸ ਰੱਥ ਯਾਤਰਾ ਨੂੰ ਸੰਕਲਪ ਰੱਥ ਯਾਤਰਾ ਦਾ ਨਾਮ ਦਿਤਾ ਗਿਆ ਹੈ। ਰੱਥ ਯਾਤਰਾ ਦੀ ਜ਼ਿੰਮੇਦਾਰੀ ਸੰਘ ਦੇ ਸਾਥੀ ਸੰਗਠਨ ਸਵਦੇਸ਼ੀ ਜਗਰਾਤਾ ਰੰਗ ਮੰਚ ਨੂੰ ਦਿਤੀ ਗਈ ਹੈ। ਯਾਤਰਾ ਦੀ ਸ਼ੁਰੂਆਤ ਅੱਜ ਹੋਵੇਗੀ। ਸੰਘ ਦੇ ਪ੍ਰਾਂਤ ਸੰਘ ਚਾਲਕ ਕੁਲਭੂਸ਼ਣ ਆਹੂਜਾ ਦਿੱਲੀ ਦੇ ਝੰਡੇ ਵਾਲਾਨ ਮੰਦਰ ਤੋਂ ਹਰੀ ਝੰਡੀ ਦਿਖਾਉਣਗੇ।

ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਸਵੈ ਸੇਵਕ ਸੰਘ, ਵੀ.ਐਚ.ਪੀ ਅਤੇ ਸੰਤ ਸਮਾਜ ਤੋਂ ਲਗਾਤਾਰ ਮੋਦੀ ਸਰਕਾਰ ਉਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਤੁਰੰਤ ਕਨੂੰਨ ਬਣਾ ਕੇ ਰਾਮ ਮੰਦਰ ਦੀ ਉਸਾਰੀ ਕਰੇ। ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਧਿਆਦੇਸ਼ ਲਿਆ ਕੇ ਜਾਂ ਕਨੂੰਨ ਬਣਾ ਕੇ ਇਸ ਦਾ ਹੱਲ ਕੱਢਿਆ ਜਾਵੇ। ਦੱਸ ਦਈਏ ਕਿ ਇਕ ਪ੍ਰੋਗਰਾਮ ਵਿਚ ਬੀ.ਜੇ.ਪੀ ਪ੍ਰਧਾਨ ਅਮਿਤ ਸ਼ਾਹ ਨੇ ਸਾਫ਼ ਕੀਤਾ ਹੈ ਕਿ ਉਹ ਰਾਮ ਮੰਦਰ ਦੀ ਉਸਾਰੀ ਸੰਵਿਧਾਨਕ ਰੂਪ ਨਾਲ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ।