ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਲੱਭਿਆ ਅਜਿਹਾ ਤਰੀਕਾ, ਜਾਣ ਕੇ ਤੁਸੀ ਵੀ ਰਹਿ ਜਾਵੋਗੇ ਹੈਰਾਨ
ਮੁਲਜ਼ਮ ‘ਤੇ ਹੱਤਿਆ ਅਤੇ ਲੁੱਟ ਦੇ ਕਈ ਮਾਮਲੇ ਸਨ ਦਰਜ
ਭੋਪਾਲ: ਮੱਧ ਪ੍ਰਦੇਸ਼ ਦੇ ਛਤਰਪੁਰ ਵਿਚ ਨੌਗਾਂਓ ਬਲਾਕ ਦੇ ਇਕ ਲੋੜੀਂਦੇ ਅਤੇ ਖਤਰਨਾਕ ਡਾਕੂ ਨੂੰ ਫੜਨ ਦੇ ਲਈ ਪੁਲਿਸ ਨੇ ਅਲੱਗ ਤਰੀਕਾ ਕੱਢਿਆ। ਡਾਕੂ ਨੂੰ ਮਹਿਲਾ ਪੁਲਿਸ ਅਧਿਕਾਰੀ ਨਾਲ ਵਿਆਹ ਕਰਵਾਉਣ ਦਾ ਸੱਦਾ ਦਿੱਤਾ ਗਿਆ। ਇਕ ਮਹਿਲਾ ਪੁਲਿਸ ਅਧਿਕਾਰੀ ਨੇ ਨਕਲੀ ਵਿਆਹ ਦੀ ਪੇਸ਼ਕਸ਼ ਕਰਕੇ ਡਾਕੂ ਨੂੰ ਗਿਰਫ਼ਤਾਰ ਕੀਤਾ।
ਲੋਕ ਮਹਿਲਾ ਅਧਿਕਾਰੀ ਅਤੇ ਵਿਭਾਗ ਦੇ ਇਸ ਤਰੀਕੇ ਦੀ ਤਾਰੀਫ਼ ਕਰ ਰਹੇ ਹਨ। ਮੱਧ ਪ੍ਰਦੇਸ਼ ਪੁਲਿਸ ਦੇ ਲਈ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਿਰਦਰਦ ਬਣੇ ਬਾਲਕਿਸ਼ਨ ਚੌਬੇ ਦੀ ਨਾਟਕੀ ਤਰੀਕੇ ਨਾਲ ਹੋਈ ਗਿਰਫ਼ਤਾਰੀ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਬਾਲਕਿਸ਼ਨ ਗਿਰੋਹ ਦੇ ਡਾਕੂ ਛਤਰਪੁਰ ਦੇ ਖਜੁਰਾਹੇ ਇਲਾਕੇ ਵਿਚ ਗ੍ਰਾਮੀਣਾਂ ਨੂੰ ਲੁੱਟਦੇ ਸਨ।
ਬਾਲਕਿਸ਼ਨ ਦੇ ਵਿਰੁੱਧ ਹੱਤਿਆ ਅਤੇ ਲੁੱਟ ਦੇ ਕਈਂ ਮਾਮਲੇ ਦਰਜ ਹਨ। ਉਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਜਾ ਕੇ ਲੁੱਕ ਜਾਂਦਾ ਸੀ। ਉਸਨੇ ਲੁੱਕਣ ਤੋਂ ਪਹਿਲਾਂ ਆਪਣੇ ਕੁੱਝ ਸਾਥੀਆਂ ਨੂੰ ਉਸਦੇ ਲਈ ਲਾੜੀ ਲੱਭਣ ਲਈ ਕਿਹਾ ਸੀ।
ਛਤਰਪੁਰ ਨੌਗਾਂਵ ਬਲਾਕ ਦੀ ਗੈਰੋਲੀ ਚੌਕੀ ਦੀ ਮੁੱਖੀ ਮਾਦਵੀ ਅਗਨੀਹੋਤਰੀ ਨੂੰ ਉਸ ਨੂੰ ਫੜਨ ਦੇ ਲਈ ਜਿੰਮ੍ਹਵਾਰੀ ਦਿੱਤੀ ਗਈ। 30 ਸਾਲਾਂ ਮਾਦਵੀ ਨੇ ਆਪਣੀ ਇਕ ਪੁਰਾਣੀ ਤਸਵੀਰ ਬਾਲਕਿਸ਼ਨ ਚੌਬੇ ਨੂੰ ਮੁਖਬਰਾਂ ਦੇ ਮਾਧਿਅਮ ਰਾਹੀਂ ਵਿਆਹ ਦੇ ਪ੍ਰਸਤਾਵ ਨਾਲ ਭੇਜੀ ਸੀ। ਜਦੋਂ ਉਹ ਵਿਆਹ ਦੀ ਗੱਲ ਕਰਨ ਆਇਆ ਤਾਂ ਉਸਨੂੰ ਪੁਲਿਸ ਟੀਮ ਨੇ ਗਿਰਫ਼ਤਾਰ ਕਰ ਲਿਆ।