ਅਸਾਮ 'ਚ ਐਨਆਰਸੀ 'ਚ ਨਾਮਾਂ ਦੇ ਸੋਧ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ ਦੇ ਨੈਸ਼ਨਲ ਰਜਿਸਟਰ ਔਫ਼ ਸਿਟੀਜਨਸ (ਐਨਆਰਸੀ) ਵਿਚ ਨਾਮ ਅਤੇ ਦੂਜੇ ਵੇਰਵਿਆਂ ਦੇ ਸੋਧ ਦੀ ਪ੍ਰਕਿਰਿਆ ਦੋ ਜਨਵਰੀ ਤੋਂ ਸ਼ੁਰੂ ਹੋਵੇਗੀ। ਇਥੇ ਐਨਆਰਸੀ ...

Correction of names, particulars in Assam NRC begins

ਗੁਵਾਹਾਟੀ : ਅਸਾਮ ਦੇ ਨੈਸ਼ਨਲ ਰਜਿਸਟਰ ਔਫ਼ ਸਿਟੀਜਨਸ (ਐਨਆਰਸੀ) ਵਿਚ ਨਾਮ ਅਤੇ ਦੂਜੇ ਵੇਰਵਿਆਂ ਦੇ ਸੋਧ ਦੀ ਪ੍ਰਕਿਰਿਆ ਦੋ ਜਨਵਰੀ ਤੋਂ ਸ਼ੁਰੂ ਹੋਵੇਗੀ। ਇਥੇ ਐਨਆਰਸੀ ਦਫ਼ਤਰ ਤੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਇਸ ਦੀ ਜਾਣਕਾਰੀ ਦਿਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਲੋਕ ਐਨਆਰਸੀ ਸੇਵਾ ਕੇਂਦਰਾਂ ਉਤੇ ਉਪਲੱਬਧ ਫ਼ਾਰਮ ਦੇ ਜ਼ਰੀਏ ਅਤੇ ਆਨਲਾਈਨ ਸੋਧ ਦਾ ਅਰਜੀ ਦੇ ਕਰ ਸਕਦੇ ਹਨ।

ਇਹ ਪ੍ਰਕਿਰਿਆ 31 ਜਨਵਰੀ ਤੱਕ ਜਾਰੀ ਰਹੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ 31 ਦਸੰਬਰ ਨੂੰ ਖਤਮ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਜਮ੍ਹਾਂ ਕਰਨ ਦੀ ਪ੍ਰਕਿਰਿਆ ਤੋਂ ਸੋਧ ਪ੍ਰਕਿਰਿਆ ਦਾ ਕੋਈ ਸਬੰਧ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਲਗਭੱਗ 30 ਲੱਖ ਲੋਕਾਂ ਨੇ ਅਪਣੇ ਦਾਅਵੇ ਜਮ੍ਹਾਂ ਕੀਤੇ ਹਨ।