ਪਾਰਕ 'ਚ ਆਰਐਸਐਸ ਦੀਆਂ ਸ਼ਾਖਾਵਾਂ ਨਹੀਂ ਰੋਕਦੇ ਤਾਂ ਨਮਾਜ਼ 'ਤੇ ਰੋਕ ਕਿਉਂ : ਮਾਰਕੰਡੇ ਕਾਟਜੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਟਜੂ ਨੇ ਕਿਹਾ ਕਿ ਸੰਵਿਧਾਨ ਦੀ ਆਰਟਿਕਲ 19 (1) ਬੀ ਹੈ ਜੋ ਕਹਿੰਦਾ ਹੈ ਕਿ ਸਾਰੇ ਨਾਗਰਿਕਾਂ ਨੂੰ ਬਿਨਾਂ ਹੱਥਿਆਰਾਂ ਤੋਂ ਇਕੱਠੇ ਹੋਣ ਦਾ ਅਧਿਕਾਰ ਹੈ।

Markandey Katju

ਨਵੀਂ ਦਿੱਲੀ  : ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਪਾਰਕ ਵਿਚ ਨਮਾਜ਼ ਅਤਾ ਕਰਨ 'ਤੇ ਰੋਕ ਲਗਾਏ ਜਾਣ ਨੂੰ ਲੈ ਕੇ ਅਪਣੀ ਨਾਰਾਜਗੀ ਪ੍ਰਗਟ ਕੀਤੀ ਹੈ। ਕਾਟਜੂ ਨੇ ਇਸ ਰਾਹੀਂ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਉਹ ਪਾਰਕ ਵਿਚ ਰਾਸ਼ਟਰੀ ਸਵੈ ਸੇਵਕ ਸੰਘ ਦੀਆਂ ਸ਼ਾਖਾਵਾਂ ਨੂੰ ਨਹੀਂ ਰੋਕਦੇ ਹੋਨ ਤਾਂ ਨਮਾਜ਼ 'ਤੇ ਰੋਕ ਕਿਉਂ? ਕਾਟਜੂ ਨੇ ਕਿਹਾ ਕਿ ਸੰਵਿਧਾਨ ਦੀ ਆਰਟਿਕਲ 19 (1) ਬੀ ਹੈ ਜੋ ਕਹਿੰਦਾ ਹੈ ਕਿ ਸਾਰੇ ਨਾਗਰਿਕਾਂ ਨੂੰ ਬਿਨਾਂ ਹੱਥਿਆਰਾਂ ਤੋਂ ਇਕੱਠੇ ਹੋਣ ਦਾ ਅਧਿਕਾਰ ਹੈ।

ਤਾਂ ਇਹ ਸੰਵਿਧਾਨ ਦੀ ਧਾਰਾ ਦਾ ਉਲੰਘਣ ਹੈ। ਮੈਂ ਦੇਖਿਆ ਹੈ ਕਿ ਪਾਰਕਾਂ ਵਿਚ ਆਰਐਸਐਸ ਦੀਆਂ ਸ਼ਾਖਾਵਾਂ ਹੁੰਦੀਆਂ ਹਨ । ਉਹਨਾਂ 'ਤੇ ਤਾਂ ਕੋਈ ਪਾਬੰਦੀ ਨਹੀਂ ਹੈ। ਉਹਨਾਂ ਨੂੰ ਤਾਂ ਪ੍ਰਵਾਨਗੀ ਨਹੀਂ ਲੈਣੀ ਪੈਂਦੀ। ਸ਼ੁਕਰਵਾਰ ਦੀ ਨਮਾਜ਼ 45 ਮਿੰਟ ਜਾਂ ਇਕ ਘੰਟੇ ਦੀ ਹੁੰਦੀ ਹੈ ਤਾਂ ਉਸ ਤੇ ਪਾਬੰਦੀ ਕਿਉਂ ? ਕੀ ਇਤਰਾਜ਼ ਹੈ ਕਿ ਕੋਈ ਜੇਕਰ ਕੋਈ ਨਮਾਜ਼ ਪੜ੍ਹ  ਲਵੇ। ਉਸ ਨੇ ਕਿਸੇ ਦਾ ਸਿਰ ਜਾਂ ਪੈਰ ਤਾਂ ਨਹੀਂ ਵੱਡ ਦਿਤਾ।

ਓਹਨਾ ਕਿਹਾ ਕਿ ਇਹ ਬਿਲਕੁਲ ਗਲਤ ਹੁਕਮ ਹੋਇਆ ਹੈ ਅਤੇ  ਮੈਂ ਇਸ ਦਾ ਸਖ਼ਤ ਵਿਰੋਧ ਕਰਦਾ ਹਾਂ। ਗਾਵਾਂ ਦੇ ਮੁੱਦੇ 'ਤੇ ਕਾਟਜੂ ਉਸ ਨੂੰ ਮਾਂ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਦੁਨੀਆ ਭਰ ਵਿਚ ਗਾਂ ਖਾਦੀ ਜਾਂਦੀ ਹੈ। ਪਿਛਲੇ ਦਿਨੀਂ ਉਹਨਾਂ ਨੇ ਵੀ ਬੀਫ ਖਾਦਾ ਸੀ। ਕਾਟਜੂ ਗਾਂ ਦੀ ਤੁਲਨਾ ਕੁੱਤੇ ਅਤੇ ਘੋੜੇ ਜਿਹੇ ਜਾਨਵਰ ਨਾਲ ਕਰਦੇ ਹਨ।

ਉਹਨਾਂ ਕਿਹਾ ਕਿ ਉਹ 6 ਮਹੀਨੇ ਅਮਰੀਕਾ ਵਿਚ ਰਹਿ ਕੇ ਆਏ ਹਨ ਅਤੇ ਉਥੇ ਲੋਕ ਭਾਰਤ ਦਾ ਮਜ਼ਾਕ ਉਡਾਂਉਦੇ ਹਨ। ਕਾਟਜੂ ਕਹਿੰਦੇ ਹਨ ਕਿ ਦੁਨੀਆਂ ਵਿਚ ਲੋਕ ਕਹਿੰਦੇ ਹਨ ਕਿ ਇਥੇ ਗਧੇ ਭਰੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਸ਼ਿਕਾਇਤ ਮਿਲਣ ਤੋਂ ਬਾਅਦ ਨੋਇਡਾ ਪੁਲਿਸ ਨੇ ਪਾਰਕ ਵਿਚ ਨਮਾਜ਼ ਪੜ੍ਹਣ 'ਤੇ ਪਾਬੰਦੀ ਲਗਾ ਦਿਤੀ ਸੀ। ਇਸ 'ਤੇ ਕਾਫੀ ਵਿਵਾਦ ਹੋਇਆ ਸੀ।