ਅਯੁੱਧਿਆ : ਮਹਿਲਾ ਸ਼ਰਧਾਲੂ ਨੇ ਲਗਾਇਆ ਬਲਾਤਕਾਰ ਦਾ ਇਲਜ਼ਾਮ, ਪੁਜਾਰੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਰਮਿਕ ਨਗਰੀ ਅਯੁੱਧਿਆ ਦੀ ਰਾਮ ਦੀ ਪੈੜੀ ਦੇ ਕੋਲ ਸਥਿਤ ਇਕ ਮੰਦਿਰ ਦੇ ਪੁਜਾਰੀ ਉਤੇ ਮਹਿਲਾ ਸ਼ਰਧਾਲੂ ਨੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ...

Ayodhya Priest Rapes woman

ਅਯੁੱਧਿਆ : ਧਾਰਮਿਕ ਨਗਰੀ ਅਯੁੱਧਿਆ ਦੀ ਰਾਮ ਦੀ ਪੈੜੀ ਦੇ ਕੋਲ ਸਥਿਤ ਇਕ ਮੰਦਿਰ ਦੇ ਪੁਜਾਰੀ ਉਤੇ ਮਹਿਲਾ ਸ਼ਰਧਾਲੂ ਨੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਜਾਣਕਾਰੀ ਦੇ ਮੁਤਾਬਕ, ਮੰਦਿਰ ਵਿਚ ਰੁਕੀ ਮਹਿਲਾ ਦੇ ਨਾਲ ਬਲਾਤਕਾਰ ਵਿਚ ਮਹੰਤ ਕ੍ਰਿਸ਼ਣਕਾਂਤਾਚਾਰਿਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿਤਾ ਹੈ। ਸੀਓ ਅਯੁੱਧਿਆ ਰਾਜੂ ਕੁਮਾਰ ਸਾਵ ਨੇ ਦੱਸਿਆ ਕਿ ਪੀਡ਼ਤ ਮਹਿਲਾ ਦੀ ਸ਼ਿਕਾਇਤ 'ਤੇ ਆਰੋਪੀ ਮਹੰਤ ਦੇ ਵਿਰੁਧ ਬਲਾਤਕਾਰ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੀਡ਼ਤ ਮਹਿਲਾ ਦੇ ਮੁਤਾਬਕ, ਉਹ ਆਤਮਿਕ ਗਿਆਨ ਅਤੇ ਪ੍ਰਵਚਨ ਸੁਣਨ ਲਈ ਅਯੁਧਿਆ ਆਈ ਸੀ। ਉਹ ਮੰਦਿਰ ਵਿਚ 24 ਦਸੰਬਰ ਤੋਂ ਕਮਰਾ ਲੈ ਕੇ ਰੂਕੀ ਹੋਈ ਸੀ। ਇਸ ਵਿਚ ਮਹੰਤ ਨੇ ਉਸਦੇ ਨਾਲ ਕੁਕਰਮ ਕੀਤਾ।  ਪੀੜਤਾ ਨੇ ਇਲਜ਼ਾਮ ਲਗਾਇਆ ਹੈ ਕਿ ਘਟਨਾ ਦੇ ਦੌਰਾਨ ਆਰੋਪੀ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਸੀ। ਪੀੜਤਾ ਨੇ ਕਿਸੇ ਤਰ੍ਹਾਂ 100 ਨੰਬਰ 'ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਪੀੜਤਾ ਨੂੰ ਬਾਹਰ ਕੱਢਿਆ ਅਤੇ ਮੈਡੀਕਲ ਜਾਂਚ ਕਰਾਉਣ ਤੋਂ ਬਾਅਦ ਪੁਲਿਸ ਨੇ ਮਹੰਤ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿਤਾ ਹੈ।

ਅਯੁੱਧਿਆ ਸੀਓ ਰਾਜੂ ਕੁਮਾਰ ਸਾਵ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਹੰਤ ਦੇ ਵਿਰੁਧ ਆਈਪੀਸੀ ਧਾਰਾ 376 (ਬਲਾਤਕਾਰ ਲਈ ਸਜ਼ਾ) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਹੰਤ ਕ੍ਰਿਸ਼ਣਕਾਂਤਚਾਰਿਆ ਵਿਰੁਧ ਬਲਾਤਕਾਰ ਦਾ ਮੁਕੱਦਮਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਉਥੇ ਹੀ, ਮਹਿਲਾ ਦੀ ਮੈਡੀਕਲ ਜਾਂਚ ਕਰਾਉਣ ਤੋਂ ਬਾਅਦ ਉਸ ਨੂੰ ਵਾਪਸ ਉਸ ਦੇ ਘਰ ਮੁਗਲਸਰਾਏ ਭੇਜ ਦਿਤਾ ਗਿਆ ਹੈ।