ਮਹਿਬੂਬਾ ਮੁਫ਼ਤੀ ਦੀ ਕੁੜੀ ਨੂੰ ਕਸ਼ਮੀਰ 'ਚ ਕੀਤਾ ਗਿਆ ਨਜ਼ਰਬੰਦ, ਪੜ੍ਹੋ ਪੂਰੀ ਖਬਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਤਰਾਂ ਦੇ ਅਨੁਸਾਰ, ਇਲਤਿਜਾ ਆਪਣੇ ਨਾਨਾ ਮੁਫਤੀ ਮੁਹੰਮਦ ਸਈਦ ਦੀ ਕਬਰ ਤੇ ਉਸਦੀ ਮਾਂ ਮਹਿਬੂਬਾ ਮੁਫਤੀ ਨੂੰ ਮਿਲਣਾ ਚਾਹੁੰਦੀ ਸੀ।

File Photo

ਸ੍ਰੀਨਗਰ- ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਮਿਲਣ ਜਾ ਰਹੀ ਉਸ ਦੀ ਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਨੂੰ ਉਹਨਾਂ ਦੇ ਘਰ ਵਿਚ ਹੀ ਨਜ਼ਰਬੰਦ ਰੱਖਿਆ ਗਿਆ ਹੈ।

ਸੂਤਰਾਂ ਦੇ ਅਨੁਸਾਰ, ਇਲਤਿਜਾ ਆਪਣੇ ਨਾਨਾ ਮੁਫਤੀ ਮੁਹੰਮਦ ਸਈਦ ਦੀ ਕਬਰ ਤੇ ਉਸਦੀ ਮਾਂ ਮਹਿਬੂਬਾ ਮੁਫਤੀ ਨੂੰ ਮਿਲਣਾ ਚਾਹੁੰਦੀ ਸੀ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਅਤੇ ਉਥੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਤੋਂ ਇਕ ਦਿਨ ਪਹਿਲਾਂ ਰਾਜ ਦੇ ਕਈ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।

ਮਹਿਬੂਬਾ ਮੁਫਤੀ ਵੀ ਇਸ ਸਮੇਂ ਨਜ਼ਰਬੰਦ ਹੈ। ਇਸ ਸਮੇਂ ਦੌਰਾਨ, ਇਲਤੀਜਾ ਹੀ ਆਪਣੀ ਮਾਂ ਦੀ ਜਗ੍ਹਾਂ ਤੇ ਉਹਨਾਂ ਦਾ ਟਵਿੱਟਰ ਹੈਂਡਲ ਕਰ ਰਹੀ ਹੈ। ਪਿਛਲੇ ਸਾਲ ਨਵੰਬਰ ਵਿਚ, ਇਲਤੀਜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸਦੀ ਨਜ਼ਰਬੰਦ ਮਾਂ ਮਹਿਬੂਬਾ ਮੁਫਤੀ ਨੂੰ ਇੱਕ ਗੈਸਟ ਹਾਊਸ ਦੀ ਬਜਾਏ ਅਜਿਹੀ ਜਗ੍ਹਾ ਵਿਚ ਰੱਖਿਆ ਜਾਵੇ ਜਿੱਥੇ ਉਹ ਘਾਟੀ ਦੀ ਸਖ਼ਤ ਸਰਦੀ ਵਿੱਚ ਆਰਾਮ ਨਾਲ ਰਹਿ ਸਕੇ।

ਇਲਤੀਜਾ ਨੇ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਜੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ।