ਹੁਣ 20 ਜਨਵਰੀ ਨੂੰ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਦੀ 'ਪ੍ਰੀਖਿਆ 'ਤੇ ਚਰਚਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਬਿਆਨ ਜਾਰੀ ਕਰ ਦਿੱਤੀ ਹੈ ਜਾਣਕਾਰੀ

Photo

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜਨਵਰੀ ਨੂੰ 'ਪ੍ਰੀਖਿਆ 'ਤੇ ਚਰਚਾ' ਕਰਨਗੇ। ਪਹਿਲਾਂ ਇਹ ਚਰਚਾ 16 ਜਨਵਰੀ ਨੂੰ ਹੋਣੀ ਸੀ। ਇਸ ਬਾਰੇ ਕੱਲ੍ਹ ਬੁੱਧਵਾਰ ਰਾਤ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਬਿਆਨ ਜਾਰੀ ਕਰ ਜਾਣਕਾਰੀ ਦਿੱਤੀ ਹੈ।

ਦਰਅਸਲ ਪ੍ਰਧਾਨਮੰਤਰੀ ਮੋਦੀ ਹਰ ਸਾਲ ਸਕੂਲ ਦੇ ਬੱਚਿਆਂ ਨਾਲ ਬੋਰਡ ਦੀ ਪ੍ਰੀਖਿਆ ਬਾਰੇ ਗੱਲਬਾਤ ਕਰਦੇ ਹਨ। ਜਿਸ ਵਿਚ ਉਹ ਬੱਚਿਆਂ ਨੂੰ ਗੁਰੂ ਮੰਤਰ ਦੇਣ ਦੇ ਨਾਲ ਹੀ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਬਾਰੇ ਸਿੱਖਿਆ ਦਿੰਦੇ ਹਨ। ਮੰਤਰਾਲੇ ਦੇ ਬਿਆਨ ਮੁਤਾਬਕ ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਪ੍ਰੀਖਿਆ 'ਤੇ ਚਰਚਾ' 2020 ਪ੍ਰੋਗਰਾਮ ਪੋਂਗਲ, ਮਕਰ ਸੰਕਰਾਤੀ, ਲੋਹੜੀ, ਓਣਮ ਅਤੇ ਹੋਰ ਤਿਉਹਾਰਾਂ ਦੇ ਚੱਲਦਿਆ ਹੁਣ 20 ਜਨਵਰੀ 2020 ਨੂੰ ਸਵੇਰੇ 11 ਵਜੇ ਰੱਖਿਆ ਗਿਆ ਹੈ''।

ਮੰਤਰਾਲੇ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪ੍ਰੀਖਿਆ ਦੌਰਾਨ ਤਣਾਅ ਨੂੰ ਘੱਟ ਕਰਨ ਦੇ ਟਿੱਚੇ ਨਾਲ ਆਯੋਜਿਤ ਕੀਤਾ ਜਾਣ ਵਾਲਾ ਇਹ ਸਮਾਗਮ ਪਹਿਲਾਂ 16 ਜਨਵਰੀ 2020 ਨੂੰ ਤੈਅ ਕੀਤਾ ਗਿਆ ਸੀ ਜੋ ਕਿ ਹੁਣ 20 ਜਨਵਰੀ ਨੂੰ ਹੋਵੇਗਾ।

ਵਿਰੋਧੀ ਧੀਰਾ ਮੋਦੀ ਦੇ 16 ਜਨਵਰੀ ਨੂੰ ਪ੍ਰੀਖਿਆ ਤੇ ਚਰਚਾ ਪ੍ਰੋਗਰਾਮ ਦਾ ਵਿਰੋਧ ਕਰਦੀਆਂ ਰਹੀਆਂ ਹਨ। ਇਸ ਦਿਨ ਪੋਂਗਲ ਹੈ ਜੋ ਕਿ ਤਾਮਿਲਨਾਡੂ ਦਾ ਮੁੱਖ ਤਿਉਹਾਰ ਹੈ। ਡੀਐਮਕੇ ਨੇ ਮੋਦੀ ਦੇ ਇਸ ਸਮਾਗਮ ਦਾ ਹਵਾਲਾ ਦਿੰਦੇ ਹੋਏ ਪੋਂਗਲ ਤਿਉਹਾਰ ਉੱਤੇ ਤਾਮਿਲਨਾਡੂ ਸਿੱਖਿਆ ਵਿਭਾਗ ਦੇ ਸਰਕੂਲਰ ਦੀ ਨਿੰਦਿਆ ਕੀਤੀ ਸੀ। ਵਿਭਾਗ ਦੇ ਕਹਿਣਾ ਸੀ ਕਿ ਵਿਦਿਆਰਥੀ ਇੰਟਰਨੈੱਟ ਰਾਹੀਂ ਵੀ ਘਰ ਬੈਠ ਕੇ ਗੱਲਬਾਤ ਸੁਣ ਸਕਦੇ ਹਨ। 

ਦੂਜੇ ਪਾਸੇ ਮੰਤਰਾਲੇ ਨੇ ਕਿਹਾ ਹੈ ਕਿ ਪੀਐਮ ਮੋਦੀ ਚਾਹੁੰਦੇ ਹਨ ਕਿ ਵਿਦਿਆਰਥੀ ਸ਼ਾਂਤ ਮਾਹੌਲ ਵਿਚ ਪਰੀਖਿਆ ਦੇਣ ਅਤੇ ਤਣਾਅ ਨਾ ਲੈ ਕੇ ਪਰੀਖਿਆ ਵਿਚ ਵਧੀਆ ਨਤੀਜਾ ਹਾਸਲ ਕਰਨ। ਹੁਣ ਇਸ ਇਹ ਪ੍ਰੋਗਰਾਮ 20 ਜਨਵਰੀ ਨੂੰ ਹੋਵੇਗਾ