ਕਿਸਾਨਾਂ ਦੇ ਸਮਰਥਨ ‘ਚ ਭਾਰਤੀ ਫੌਜ ਨੇ ਵੀ ਵਧਾਏ ਆਪਣੇ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਓ ਵਿੱਚ ਸੈਨਿਕਾਂ ਨੇ ਇਸ ਇਤਿਹਾਸਕ ਸੰਮੇਲਨ ਵਿਚ ਇਕਜੁੱਟ ਹੋ ਕੇ ਹਿੱਸਾ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ ।

Indian Army

ਨਵੀਂ ਦਿੱਲੀ : ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦਾ ਸਹਿਯੋਗ ਦੇਣ ਲਈ ਜਿੱਥੇ ਹਰ ਵਰਗ ਆਪਣੇ ਵੱਲੋਂ ਯੋਗਦਾਨ ਪਾ ਰਿਹਾ ਹੈ , ਉੱਥੇ ਹੁਣ ਭਾਰਤੀ ਸੈਨਿਕ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਆਪਣੇ ਕਦਮ ਵਧਾ ਰਹੇ ਹਨ । ਜਿਸ ਦੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜੀ ਦੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।  ਵਾਇਰਲ ਹੋਈ ਵੀਡੀਓ ਵਿਚ ਭਾਰਤੀ ਸੈਨਿਕਾਂ ਨੇ ਲਾਈਵ ਹੋ ਕੇ ਦੱਸਿਆ ਕਿ ਸੈਨਿਕਾਂ ਦੀਆਂ ਪੰਜ ਗੱਡੀਆਂ ਗਾਜ਼ੀਪੁਰ ਬਾਰਡਰ ਤੋਂ ਸਿੰਘੂ ਬਾਰਡਰ ਹਰਿਆਣਾ ਨੂੰ ਰਵਾਨਾ ਹੋਈਆਂ ਹਨ ।